ਨਵੀਂ ਦਿੱਲੀ (ਸਮਾਜਵੀਕਲੀ) – ਦੇਸ਼ ਵਿਚ ਕਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 28,380 ਹੋ ਗਈ ਹੈ ਤੇ 886 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਚੌਵੀ ਘੰਟਿਆਂ ਵਿਚ ਰਿਕਾਰਡ 60 ਮੌਤਾਂ ਹੋਈਆਂ ਹਨ। ਐਤਵਾਰ ਸ਼ਾਮ ਤੋਂ ਕੇਸਾਂ ਵਿਚ 1,463 ਦਾ ਵਾਧਾ ਹੋਇਆ ਹੈ। ਐਕਟਿਵ ਕੋਵਿਡ ਕੇਸ 21,132 ਹਨ, ਜਦਕਿ 6361 ਮਰੀਜ਼ ਤੰਦਰੁਸਤ ਹੋ ਚੁੱਕੇ ਹਨ।
ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 22.41 ਫ਼ੀਸਦ ਬਣਦੀ ਹੈ। 60 ਵਿਚੋਂ 19 ਮੌਤਾਂ ਮਹਾਰਾਸ਼ਟਰ, 18 ਗੁਜਰਾਤ, 8 ਰਾਜਸਥਾਨ, ਸੱਤ ਮੱਧ ਪ੍ਰਦੇਸ਼ ਅਤੇ ਦੋ-ਦੋ ਕਰਨਾਟਕ, ਪੱਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਵਿਚ ਹੋਈਆਂ ਹਨ। ਹੁਣ ਤੱਕ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ ਤੇ ਗੁਜਰਾਤ ਵਿਚ ਹੋਈਆਂ ਹਨ। ਜਦਕਿ ਮੱਧ ਪ੍ਰਦੇਸ਼, ਦਿੱਲੀ, ਰਾਜਸਥਾਨ, ਆਂਧਰਾ ਪ੍ਰਦੇਸ਼ ਤੇ ਯੂਪੀ ਵਿਚ ਵੀ ਮੌਤਾਂ ਦੀ ਗਿਣਤੀ ਜ਼ਿਆਦਾ ਹੈ।
ਜੰਮੂ ਕਸ਼ਮੀਰ ਵਿਚ 6 ਤੇ ਹਰਿਆਣਾ ਵਿਚ ਤਿੰਨ ਮੌਤਾਂ ਹੋਈਆਂ ਹਨ। ਜਦਕਿ ਹਿਮਾਚਲ ਪ੍ਰਦੇਸ਼ ਵਿਚ ਇਕ ਮੌਤ ਹੋਈ ਹੈ। ਸਭ ਤੋਂ ਵੱਧ ਕੇਸ ਇਸ ਵੇਲੇ ਮਹਾਰਾਸ਼ਟਰ (8068) ਹਨ। ਗੁਜਰਾਤ ਵਿਚ 3301, ਦਿੱਲੀ ਵਿਚ 2918, ਰਾਜਸਥਾਨ ਵਿਚ 2185 ਮਾਮਲੇ ਹਨ।