16 ਮਾਰਚ ਨੂੰ ਵੂਹਾਨ ’ਚ ਸ਼ੁਰੂ ਹੋਇਆ ਸੀ ਕਲੀਨਿਕਲ ਟਰਾਇਲ;
ਨਤੀਜੇ ਇਸੇ ਮਹੀਨੇ ਹੋਣਗੇ ਪ੍ਰਕਾਸ਼ਿਤ
ਪੇਈਚਿੰਗ (ਸਮਾਜਵੀਕਲੀ)– ਇਕ ਚੀਨੀ ਖੋਜਾਰਥੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ ਵੂਹਾਨ, ਜੋ ਇਸ ਮਹਾਂਮਾਰੀ ਦਾ ਕੇਂਦਰ ਬਿੰਦੂ ਹੈ, ਵਿੱਚ ਘਾਤਕ ਨੋਵੇਲ ਕਰੋਨਾਵਾਇਸ ਦੇ ਟਾਕਰੇ ਲਈ ਵੈਕਸੀਨ ਵਿਕਸਤ ਕਰਨ ਲਈ ਤਜਰਬੇ ਕਰ ਰਿਹਾ ਹੈ, ਅਤੇ ਜੇਕਰ ਇਹ ਸਾਬਤ ਹੋ ਗਿਆ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਤੇ ਅਸਰਦਾਰ ਹੈ ਤਾਂ ਉਹ ਇਸ ਮਹਾਮਾਰੀ ਦੀ ਸਭ ਤੋਂ ਵੱਧ ਮਾਰ ਸਹਿਣ ਵਾਲੇ ਹੋਰਨਾਂ ਮੁਲਕਾਂ ਵਿੱਚ ਹੋਰ ਤਜਰਬੇ ਕਰਨ ਦੀ ਯੋਜਨਾ ਘੜ ਸਕਦਾ ਹੈ।
ਚਾਈਨਜ਼ ਅਕੈਡਮੀ ਆਫ਼ ਇੰਜਨੀਅਰਿੰਗ ਦੇ ਮੈਂਬਰ ਚੈਨ ਨੇ ਵੀ ਕਿਹਾ ਕਿ ਸਰਕਾਰ ਦੀ ਪ੍ਰਵਾਨਗੀ ਮਗਰੋਂ ਵੈਕਸੀਨ ’ਤੇ ਪਹਿਲੇ ਗੇੜ ਦਾ ਕਲੀਨਿਕ ਟਰਾਇਲ 16 ਮਾਰਚ ਨੂੰ ਵੂਹਾਨ ਵਿੱਚ ਸ਼ੁਰੂ ਹੋ ਗਿਆ ਸੀ। ਹਾਲ ਦੀ ਘੜੀ ਟਰਾਇਲ ਮੌਕੇ ਕੋਈ ਦਿੱਕਤ ਨਹੀਂ ਆਈ ਅਤੇ ਇਸ ਤੇ ਨਤੀਜੇ ਅਪਰੈਲ ਵਿੱਚ ਪ੍ਰਕਾਸ਼ਿਤ ਕੀਤੇ ਜਾਣਗੇ। ਚੈਨ ਨੇ ਕਿਹਾ ਕਿ ਵੈਕਸੀਨ ਚੀਨ ਵਿੱਚ ਰਹਿੰਦੇ ਵਿਦੇਸ਼ੀਆਂ ’ਤੇ ਵੀ ਅਜ਼ਮਾਈ ਜਾਏਗੀ।