ਕਰੋਨਾ ਕਾਰਨ ਮੌਤਾਂ ਦੀ ਗਿਣਤੀ 5500 ਤੋਂ ਪਾਰ

ਨਵੀਂ ਦਿੱਲੀ (ਸਮਾਜ ਵੀਕਲੀ) : ਕੌਮੀ ਰਾਜਧਾਨੀ ਦਿੱਲੀ ਵਿੱਚ ਕੋਸ਼ਿਸ਼ਾਂ ਦੇ ਬਾਵਜੂਦ ਕਰੋਨਾ ਦੀ ਰਫ਼ਤਾਰ ਮੱਠੀ ਨਹੀਂ ਹੋ ਰਹੀ ਤੇ ਕੋਵਿਡ-19 ਦੇ ਟੈਸਟਾਂ ਦੀ ਗਿਣਤੀ ਘੱਟਣ ਕਰਕੇ ਮਰੀਜ਼ਾਂ ਦਾ ਅੰਕੜਾ ਵੀ ਘੱਟ ਪ੍ਰਤੀਤ ਹੁੰਦਾ ਹੈ ਪਰ ਹਾਲਤ ਚਿੰਤਾਜਨਕ ਹਨ। ਦਿੱਲੀ ਵਿੱਚ ਕਰੋਨਾ ਨੇ ਹੁਣ ਤੱਕ 5542 ਲੋਕਾਂ ਦੀ ਜਾਨ ਲੈ ਲਈ ਹੈ। ਬੀਤੇ 24 ਘੰਟਿਆਂ ਦੌਰਾਨ 32 ਮੌਤਾਂ ਦਰਜ ਕੀਤੀਆਂ ਗਈਆਂ ਹਨ ਤੇ 1947 ਨਵੇਂ ਮਰੀਜ਼ ਪਾਏ ਗਏ ਹਨ। ਕੁੱਲ ਮਰੀਜ਼ 292560 ਹੋ ਚੁੱਕੇ ਹਨ ਪਰ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 263938 ਹੋ ਚੁੱਕੀ ਹੈ। ਬੀਤੇ ਦਿਨ ਤਕ 3588 ਮਰੀਜ਼ ਸਿਹਤਮੰਦ ਹੋ ਕੇ ਘਰਾਂ ਨੂੰ ਪਰਤੇ। ਟੈਸਟਾਂ ਦੀ ਗਿਣਤੀ 35593 ਰਹੀ ਤੇ ਪਾਜ਼ੇਟਿਵ ਦਰ 5.47% ਰਹੀ ਹੋ ਵੱਧ ਰਹੀ ਹੈ।

Previous articleਕੇਜਰੀਵਾਲ ਸਰਕਾਰ ਵੱਲੋਂ ਪ੍ਰਦੂਸ਼ਣ ਖ਼ਿਲਾਫ਼ ਮੁਹਿੰਮ
Next articleਕਾਂਗਰਸ ਵੱਲੋਂ ਸਾਰੇ ਜ਼ਿਲ੍ਹਿਆਂ ’ਚ ਮੌਨ ਸੱਤਿਆਗ੍ਰਹਿ