ਰੋਮ (ਸਮਾਜ ਵੀਕਲੀ): ਇਟਲੀ ਸਰਕਾਰ ਨੇ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਈ ਗਈ ਐਮਰਜੈਂਸੀ ਨੂੰ ਅਪਰੈਲ ਮਹੀਨੇ ਦੇ ਅੰਤ ਤਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਸਿਹਤ ਮੰਤਰੀ ਰੋਬਰਟੋ ਸਪਰਆਂਜ਼ੇ ਨੇ ਦਿੱਤੀ। ਜ਼ਿਕਰਯੋਗ ਹੈ ਕਿ ਇਹ ਐਮਰਜੈਂਸੀ ਬੀਤੇ ਸਾਲ ਜਨਵਰੀ ਮਹੀਨੇ ਵਿੱਚ ਲਗਾਈ ਗਈ ਸੀ ਜੋ ਕਿ ਇਸ ਮਹੀਨੇ ਖਤਮ ਹੋਣੀ ਸੀ।