ਕਰੋਨਾਵਾਇਰਸ: ਵਿਸ਼ਵ ਪੱਧਰ ਭਰ ’ਚ ਮਰਨ ਵਾਲਿਆਂ ਦੀ ਗਿਣਤੀ 6000 ਤੋਂ ਟੱਪੀ

ਕਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਨਵੀਂ ਰਿਪੋਰਟ ਅਨੁਸਾਰ ਵਿਸ਼ਵ ਪੱਧਰ ਉੱਤੇ ਮਰਨ ਵਾਲਿਆਂ ਦੀ ਗਿਣਤੀ 6, 036 ਤੋਂ ਟੱਪ ਗਈ ਹੈ। 159,844 ਲੋਕ ਪ੍ਰਭਾਵਿਤ ਹਨ। ਸਪੇਨ ਵਿਚ ਇਸ ਨਾਲ 105 ਲੋਕ ਮਾਰੇ ਗਏ ਹਨ ਤੇ ਚੀਨ ਵਿਚ ਸਭ ਤੋਂ ਵੱਧ 3199 ਮੌਤਾਂ ਹੋਈਆਂ ਹਨ। ਇਰਾਨ ਵਿਚ ਅੱਜ 113 ਜਣਿਆਂ ਦੀ ਮੌਤ ਹੋ ਗਈ ਹੈ। ਇਹ ਇਕ ਦਿਨ ਵਿਚ ਕਰੋਨਾਵਾਇਰਸ ਕਾਰਨ ਹੋਈਆਂ ਸਭ ਤੋਂ ਵੱਧ ਮੌਤਾਂ ਹਨ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਇਸੇ ਤਰ੍ਹਾਂ ਚੀਨ ਵਿਚ ਅੱਜ 10 ਹੋਰ ਮੌਤਾਂ ਹੋ ਗਈਆਂ ਹਨ ਤੇ 20 ਲੋਕ ਪੀੜਤ ਪਾਏ ਗਏ ਹਨ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 3199 ਹੋ ਗਈ ਹੈ। ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਅਨੁਸਾਰ ਪਿਛਲੇ 24 ਘੰਟਿਆਂ ਵਿਚ ਚੀਨ ਤੋਂ ਬਾਹਰ ਹੋਰਨਾਂ ਮੁਲਕਾਂ ਵਿਚ ਕਰੋਨਾਵਾਇਰਸ ਦੇ ਕਰੀਬ 9,751 ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਵਿਸ਼ਵ ਭਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 1,42,539 ਹੋ ਗਈ ਹੈ। ਬੀਤੀ ਸਵੇਰ ਤਕ ਚੀਨ ਤੋਂ ਬਾਹਰ ਕੋਵਿਡ-19 ਦੇ 61518 ਕੇਸਾਂ ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ ਵਿਚੋਂ 2199 ਮਰੀਜ਼ਾਂ ਦੀ ਮੌਤ ਹੋ ਗਈ ਹੈ। ਅੱਜ 424 ਹੋਰ ਮੌਤਾਂ ਹੋਈਆਂ ਹਨ। ਦੁਨੀਆਂ ਭਰ ਵਿਚ 13 ਹੋਰ ਦੇਸ਼ਾਂ ਤੇ ਖੇਤਰਾਂ ਵਿਚ ਕਰੋਨਾਵਾਇਰਸ ਦੇ ਕੇਸ ਮਿਲਣ ਮਗਰੋਂ ਪ੍ਰਭਾਵਿਤ ਦੇਸ਼ਾਂ ਦੀ ਗਿਣਤੀ 135 ਹੋ ਗਈ ਹੈ।

Previous articleਬੰਦੀਆਂ ਦੀ ਰਿਹਾਈ ਲਈ ਸਭ ਪਾਰਟੀਆਂ ਇਕਜੁੱਟ ਹੋਣ: ਫਾਰੂਕ ਅਬਦੁੱਲਾ
Next articleCorona scare: Shutdown in Lucknow till March 31