ਚੀਨ ਵਿੱਚ ਫੈਲੇ ਕਰੋਨਾਵਾਇਰਸ ਕਾਰਨ 86 ਹੋਰ ਮੌਤਾਂ ਹੋਣ ਕਾਰਨ ਕੁੱਲ ਮੌਤਾਂ ਦੀ ਗਿਣਤੀ ਵਧ ਕੇ 723 ਹੋ ਗਈ ਹੈ ਜਦਕਿ 34,598 ਲੋਕਾਂ ਦੇ ਇਸ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਅਮਰੀਕੀ ਅੰਬੈਸੀ ਵਲੋਂ ਵੂਹਾਨ ਵਿੱਚ ਇੱਕ ਅਮਰੀਕੀ ਨਾਗਰਿਕ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਜੋ ਕਿ ਇਸ ਵਾਇਰਸ ਦੀ ਭੇਟ ਚੜ੍ਹਨ ਵਾਲੀ ਪਹਿਲੀ ਵਿਦੇਸ਼ੀ ਨਾਗਰਿਕ ਬਣ ਗਈ ਹੈ। ਅਮਰੀਕੀ ਅੰਬੈਸੀ ਦੇ ਤਰਜਮਾਨ ਨੇ ਦੱਸਿਆ, ‘‘ਬੀਤੀ 6 ਫਰਵਰੀ ਨੂੰ 60 ਵਰ੍ਹਿਆਂ ਦੀ ਅਮਰੀਕੀ ਮਹਿਲਾ ਨਾਗਰਿਕ ਦੀ ਵੂਹਾਨ ਦੇ ਜਿਨਯਿਨਤਾਂਗ ਹਸਪਤਾਲ ਵਿੱਚ ਕਰੋਨਾਵਾਇਰਸ ਕਾਰਨ ਮੌਤ ਹੋਈ ਹੈ।’’ ਇਸ ਤੋਂ ਇਲਾਵਾ ਜਪਾਨ ਦੇ ਵਿਦੇਸ਼ ਮੰਤਰਾਲੇ ਨੇ ਵੂਹਾਨ ਦੇ ਹਸਪਤਾਲ ਵਿੱਚ ਦਾਖ਼ਲ ਜਪਾਨ ਵਾਸੀ ਵਿਅਕਤੀ ਦੀ ਕਰੋਨਾਵਾਇਰਸ ਕਾਰਨ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਚੀਨ ਵਿੱਚ ਕਰੋਨਾਵਾਇਰਸ ਕਾਰਨ ਹੋਈਆਂ 86 ਮੌਤਾਂ ਵਿੱਚੋਂ 81 ਹੁਬੇਈ ਸੂਬੇ ਵਿੱਚ ਹੀ ਹੋਈਆਂ ਹਨ।
INDIA ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 723 ਹੋਈ