ਕਰੋਨਾਵਾਇਰਸ: ਇਕੋ ਦਿਨ ਵਿੱਚ 30 ਮੌਤਾਂ

ਨਵੀਂ ਦਿੱਲੀ (ਸਮਾਜਵੀਕਲੀ)ਸਮੁੱਚੇ ਦੇਸ਼ ਵਿੱਚ ਜਾਰੀ ਲੌਕਡਾਊਨ ਦੇ 17ਵੇਂ ਦਿਨ ਕਰੋਨਾਵਾਇਰਸ ਕਰਕੇ ਮੌਤਾਂ ਦੀ ਗਿਣਤੀ ਵਧ ਕੇ 206 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁੱਲ ਕੇਸਾਂ ਦੀ ਗਿਣਤੀ 6761 ਨੂੰ ਅੱਪੜ ਗਈ ਹੈ। ਇਨ੍ਹਾਂ ਵਿੱਚੋਂ ਸਰਗਰਮ ਕੇਸਾਂ ਦੀ ਗਿਣਤੀ 6038 ਹੈ ਤੇ ਹੁਣ ਤਕ 516 ਵਿਅਕਤੀਆਂ ਨੂੰ ਠੀਕ ਹੋਣ ਮਗਰੋਂ ਹਸਪਤਾਲਾਂ ’ਚੋਂ ਛੁੱਟੀ ਮਿਲ ਗਈ ਹੈ।

ਮੰਤਰਾਲੇ ਨੇ ਕਿਹਾ ਕਿ ਵੀਰਵਾਰ ਸ਼ਾਮ ਤੋਂ ਹੁਣ ਤਕ 30 ਨਵੀਆਂ ਮੌਤਾਂ ਰਿਪੋਰਟ ਹੋਈਆਂ ਹਨ। ਇਨ੍ਹਾਂ ਵਿੱਚੋਂ 25 ਮੌਤਾਂ ਮਹਾਰਾਸ਼ਟਰ, ਤਿੰਨ ਦਿੱਲੀ ਤੇ ਇਕ ਇਕ ਗੁਜਰਾਤ ਤੇ ਝਾਰਖੰਡ ਵਿੱਚ ਦਰਜ ਕੀਤੀ ਗਈ ਹੈ। ਮਹਾਰਾਸ਼ਟਰ ਵਿੱਚ ਕੁੱਲ ਮਿਲਾ ਕੇ ਹੁਣ ਤਕ 97 ਮੌਤਾਂ ਹੋਈਆਂ ਹਨ। 17 ਮੌਤਾਂ ਨਾਲ ਗੁਜਰਾਤ ਵਿੱਚ ਇਸ ਸੂਚੀ ਵਿੱਚ ਦੂਜੇ ਨੰਬਰ ’ਤੇ ਹੈ। ਮੱਧ ਪ੍ਰਦੇਸ਼ ’ਚ 16 ਤੇ ਦਿੱਲੀ ਵਿੱਚ 12 ਮੌਤਾਂ ਰਿਪੋਰਟ ਹੋਈਆਂ ਹਨ।

ਪੰਜਾਬ ਤੇ ਤਾਮਿਲ ਨਾਡੂ ਵਿੱਚ ਅੱਠ-ਅੱਠ, ਤਿਲੰਗਾਨਾ ’ਚ 7, ਪੱੱਛਮੀ ਬੰਗਾਲ ਤੇ ਕਰਨਾਟਕ ਵਿੱਚ ਪੰਜ ਪੰਜ, ਆਂਧਰਾ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਉੱਤਰ ਪ੍ਰਦੇਸ਼ ’ਚ 4-4, ਹਰਿਆਣਾ ਤੇ ਰਾਜਸਥਾਨ ’ਚ 3-3, ਕੇਰਲਾ ਵਿੱਚ 2 ਅਤੇ ਬਿਹਾਰ, ਹਿਮਾਚਲ ਪ੍ਰਦੇਸ਼, ਉੜੀਸਾ ਤੇ ਝਾਰਖੰਡ ਵਿੱਚ ਇਕ-ਇਕ ਮੌਤ ਦਰਜ ਕੀਤੀ ਗਈ ਹੈ।

ਹਾਲਾਂਕਿ ਇਸ ਖ਼ਬਰ ਏਜੰਸੀ ਨੇ ਵੱਖ ਵੱਖ ਰਾਜਾਂ ਵੱਲੋਂ ਭੇਜੇ ਅੰਕੜਿਆਂ ਦੇ ਅਧਾਰ ’ਤੇ ਕੁੱਲ ਕੇਸਾਂ ਦੀ ਗਿਣਤੀ 7510 ਤੇ ਮੌਤਾਂ ਦੀ ਗਿਣਤੀ 251 ਦੱਸੀ ਹੈ। ਮਹਾਰਾਸ਼ਟਰ ਵਿੱਚ ਕਰੋਨਾ ਦੇ ਪੱਕੇ ਕੇਸਾਂ ਦੀ ਗਿਣਤੀ 1364 ਹੈ। ਤਾਮਿਲ ਨਾਡੂ ਤੇ ਦਿੱਲੀ ‘ਚ ਇਹ ਅੰਕੜਾ ਕ੍ਰਮਵਾਰ 834 ਤੇ 720 ਕੇਸ ਹੈ। ਪੰਜਾਬ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 101 ਹੋ ਗਈ ਹੈ।

Previous articleਮੋਦੀ ਦੀ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਅੱਜ
Next articleਕਰੋਨਾ ਨੇ ਜੈਵਿਕ-ਅਤਿਵਾਦੀ ਹਮਲੇ ਦੀ ਝਲਕ ਦਿਖਾਈ: ਗੁਟੇਰੇਜ਼