ਕਰਾਚੀ ਜਾ ਰਹੀ ਬੱਸ ਨੂੰ ਅੱਗ ਲੱਗੀ, 13 ਯਾਤਰੀ ਜਿੰਦਾ ਸੜੇ

ਕਰਾਚੀ (ਸਮਾਜ ਵੀਕਲੀ): ਪਾਕਿਸਤਾਨ ਵਿਚ ਯਾਤਰੀ ਬੱਸ ਨੂੰ ਅੱਗ ਲੱਗਣ ਕਾਰਨ ਘੱਟੋ ਘੱਟ 13 ਵਿਅਕਤੀ ਜਿੰਦਾ ਸੜ ਗਏ। ਪੁਲੀਸ ਅਤੇ ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਹੈਦਰਾਬਾਦ ਤੋਂ ਕਰਾਚੀ ਜਾ ਰਹੀ ਤੇਜ਼ ਰਫਤਾਰ ਬੱਸ ਸੜਕ ਤੋਂ ਖਿਸਕ ਗਈ ਅਤੇ ਉਸ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਨੂਰੀਆਬਾਦ ਖੇਤਰ ਨੇੜੇ ਹੋਏ ਹਾਦਸੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ। ਬੱਸ ਵਿੱਚ 22 ਯਾਤਰੀ ਸਨ ਤੇ ਊਨ੍ਹਾਂ ਵਿਚੋਂ ਕਈ ਫਸ ਗਏ ਤੇ ਸੜ ਗਏ। ਜੋ ਵਿਅਕਤੀ ਬੱਸ ਵਿੱਚੋਂ ਨਿਕਲੇ ਉਹੀ ਬਚੇ ਤੇ ਉਹ ਵੀ ਜ਼ਖ਼ਮੀ ਹਨ।

Previous articleਟਰੰਪ-ਬਾਇਡਨ ਵਿਚਾਲੇ ਪਹਿਲੀ ਜਨਤਕ ਬਹਿਸ ਭਲਕੇ
Next articleITBP dog ‘Sophia’ foils IED blast in Chhattisgarh, saves lives