(ਸਮਾਜ ਵੀਕਲੀ)
ਗਰੀਬ ਕਾਮੇਂ ਤੋਂ ਸਾਹੂਕਾਰ ਤੱਕ ਦੇ ਕਰਮ
ਇੱਕ ਕਿਸਾਨ ਦੇ ਖੇਤਾਂ ਵਿੱਚ ਉੱਗਦੇ ਨੇ।।
ਇੱਕ ਕੀੜੀ ਤੋਂ ‘ਪੰਛੀ’ ਵੀ ਆਪਣਾ ਦਾਣਾ
ਕਿਸਾਨ ਦੀਆਂ ਜ਼ਮੀਨਾਂ ਚੋਂ ਚੁਗਦੇ ਨੇ।।
ਸਾਡੇ ਘਰ ਦੇ ‘ਚੁੱਲ੍ਹੇ’ ਹੀ ਮਸਾਂ ਚਲਦੇ ਐ
ਸੌਂਕ ਤਾਂ ਸਮਰਾਏਦਾਰਾਂ ਦੇ ਪੁਗਦੇ ਨੇ।।
ਚੋਰ ਡਾਕੂ ਪੁਲਿਸ ਸਭ ਇੱਕ ਹੀ ਨੇ ਇੱਥੇ
ਦੱਸੋ ਭਲਾਂ ਦਾਈਆਂ ਤੋਂ ਪੇਟ ਲੁਕਦੇ ਨੇ।।
ਜਦੋ ‘ਕੁੱਤੇ’ ਚੋਰਾਂ ਨਾਲ ਹੀ ਰਲ ਜਾਵਣ
ਓਵੀ ਕਦੇ ਚੋਰਾਂ ਦੀਆਂ ਪੈੜਾਂ ਸੁਘਦੇ ਨੇ।।
ਕਿਰਤ ਕਰਨੀ ਤੇ ਵੰਡ ਛਕਣਾ ਹੈ ‘ਉਦੇਸ਼’
ਧਾਲੀਵਾਲਾ ਖਾਦੇ ਤਾਂ ਹੱਕਦੇ ਤੁਗਦੇ ਨੇ।।
ਜਗਤਾਰ ਸਿੰਘ ਧਾਲੀਵਾਲ
+919914315191