ਮੋਗਾ- ਕਰੋਨਾਵਾਇਰਸ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਹਰ ਇਤਹਿਆਤ ਵਰਤੀ ਜਾ ਰਹੀ ਹੈ। ਇਥੇ ਕਰਫਿਊ ਕਾਰਨ ਬਾਜ਼ਾਰ ਤੇ ਮੈਡੀਕਲ ਸਟੋਰ ਭਾਂਵੇ ਬੰਦ ਸਨ ਪਰ ਸ਼ਰਾਬ ਠੇਕਿਆਂ ਦੇ ਸ਼ਟਰ ਦੀ ਮੋਰੀ ਖੁੱਲ੍ਹੀ ਸੀ ਤੇ ਲੋਕ ਇਧਰੋਂ ਉਧਰੋਂ ਲੰਘ ਕੇ ਸ਼ਰਾਬ ਖਰੀਦ ਕਰਦੇ ਵੇਖੇ ਗਏ।
ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਹੰਸ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਹੋਲੇ ਮੁਹੱਲੇ ਵਿਚ ਸ਼ਾਮਲ ਹੋਣ ਵਾਲੇ ਕੁਝ ਲੋਕਾਂ ’ਚ ਇਸ ਖਤਰਨਾਕ ਵਾਇਰਸ ਦੇ ਲੱਛਣ ਪਾਏ ਜਾਣ ਦੇ ਚਲਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜੋ ਹੋਲਾ ਮੁਹੱਲਾ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸ੍ਰੀ ਆਨੰਦਪੁਰ ਸਾਹਿਬ ਗਏ ਸਨ। ਉਨ੍ਹਾਂ ਦੱਸਿਆ ਕਿ ਦੋਧੀ ਸਵੇਰੇ 6 ਤੋ 8 ਵਜੇ ਤੱਕ ਅਤੇ ਸ਼ਾਮ 5 ਤੋ 7 ਵਜੇ ਤੱਕ ਘਰਾਂ ਵਿੱਚ ਦੁੱਧ ਸਪਲਾਈ ਕਰ ਸਕਦੇ ਹਨ। । ਉਨ੍ਹਾਂ ਦੱਸਿਆ ਕਿ ਦੋਧੀਆਂ ਦੀ ਮੂਵਮੈਂਟ ਲਈ ਨਾਕਿਆਂ ’ਤੇ ਤਾਇਨਾਤ ਪੁਲੀਸ ਉਨ੍ਹਾਂ ਦੀ ਸ਼ਨਾਖਤ ਕਰਨ ਉਪਰੰਤ ਸਟਿੱਕਰ ਜਾਰੀ ਕਰੇਗੀ। ਇਹ ਸੁਵਿਧਾ ਕੇਵਲ ਦੁੱਧ ਪਾਉਣ ਲਈ ਹੀ ਦਿੱਤੀ ਗਈ ਹੈ। ਬਜ਼ਾਰਾਂ ’ਚ ਫ਼ਾਲਤੂ ਘੁਮ ਰਹੇ ਲੋਕਾਂ ਉੱਤੇ ਪੁਲੀਸ ਨੇ ਡੰਡੇ ਦਾ ਪ੍ਰਯੋਗ ਕਰਕੇ ਉਨ੍ਹਾਂ ਵਾਪਸ ਘਰਾਂ ਵੱਲ ਤੋਰਿਆ। ਮੌਕੇ ’ਤੇ ਪੁਲੀਸ ਦਾ ਡੰਡਾ ਚੱਲਦਿਆਂ ਬਹੁਤੇ ਭੱਜ ਨਿਕਲੇ। ਇਥੇ ਕਰਫ਼ਿਉੂ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਅਤੇ ਉਹ ਪ੍ਰੇਸ਼ਾਨ ਹੋ ਰਹੇ ਹਨ ਜਦੋਂ ਕਿ ਕੁਝ ਸ਼ਰਾਬ ਠੇਕਿਆਂ ਤੋਂ ਲੋਕ ਸ਼ਟਰ ਦੀ ਮੋਰੀ ਰਾਹੀਂ ਸ਼ਰਾਬ ਖਰੀਦ ਕਰ ਰਹੇ ਸਨ।
HOME ਕਰਫਿਊ ਦਾ ਦੂਜਾ ਦਿਨ: ਆਖ਼ਰ ਪੁਲੀਸ ਨੇ ਵਰਤੀ ਸਖ਼ਤੀ