ਕਰਨਾਟਕ ‘ਚ ਖਾਲਿਸਤਾਨ ਸਮਰਥਕ ਜਰਨੈਲ ਸਿੰਘ ਸਿੱਧੂ ਗਿ੍ਫ਼ਤਾਰ

ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੀ ਕੇਂਦਰੀ ਅਪਰਾਧ ਸ਼ਾਖਾ ਨੇ ਸ਼ਹਿਰ ‘ਚ ਲੁਕੇ ਖ਼ਾਲਿਸਤਾਨ ਸਮਰਥਕ ਜਰਨੈਲ ਸਿੰਘ ਸਿੱਧੂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਉਹ ਪੰਜਾਬ ਤੋਂ ਫ਼ਰਾਰ ਸੀ ਤੇ ਸ਼ਹਿਰ ‘ਚ ਪਨਾਹ ਲਈ ਹੋਈ ਸੀ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੰਜਾਬ ਪੁਲਿਸ ਨੇ ਜਰਨੈਲ ਸਿੰਘ ਖ਼ਿਲਾਫ਼ ਬੀਤੇ ਸਾਲ ਫ਼ਰਵਰੀ ‘ਚ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਭਾਲ ਕੀਤੀ ਜਾ ਰਹੀ ਸੀ। ਉਹ ਬੈਂਗਲੁਰੂ ਦੇ ਬਾਗਮਾਨੇ ਟੇਕ ਪਾਰਕ ‘ਚ ਕੰਮ ਕਰ ਰਿਹਾ ਸੀ ਤੇ ਪਿਛਲੇ ਚਾਰ ਮਹੀਨਿਆਂ ਤੋਂ ਕਿ ਘਰ ‘ਚ ਬਤੌਰ ਪੇਇੰਗ ਗੈਸਟ ਰਹਿ ਰਿਹਾ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਜਰਨੈਲ ਸਿੰਘ ਨੂੰ ਲੋੜੀਂਦਾ ਦੱਸਦਿਆਂ ਸਾਡੇ ਨਾਲ ਸੰਪਰਕ ਕੀਤਾ ਸੀ। ਅਸੀਂ ਉਸ ਨੂੰ ਲੱਭ ਲਿਆ ਤੇ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ।

Previous articleਬੰਗਾਲ ‘ਚ ਵੀ ਲਾਗੂ ਹੋਵੇਗਾ ਨਾਗਰਿਕਤਾ ਸੋਧ ਕਾਨੂੰਨ : ਨਕਵੀ
Next articleOpposition to meet on CAA to formalise joint strategy