ਖੇਤੀ ਕਰਜ਼ੇ ਮੁਆਫ ਕਰਨ ਦੀ ਮੰਗ ਵਿਚਾਲੇ ਨੀਤੀ ਆਯੋਗ ਦੇ ਇੱਕ ਮੈਂਬਰ ਤੇ ਖੇਤੀ ਨੀਤੀ ਮਾਹਰ ਰਮੇਸ਼ ਚੰਦ ਨੇ ਕਿਹਾ ਕਿ ਉਹ ਇਸ ਤਰ੍ਹਾਂ ਕਰਜ਼ ਮੁਆਫ਼ੀ ਦੇ ਪੱਖ ਵਿੱਚ ਨਹੀਂ ਹਨ।
ਸ੍ਰੀ ਚੰਦ ਨੇ ਕਿਹਾ ਕਰਜ਼ ਮੁਆਫ਼ੀ ਨਾਲ ਕਿਸਾਨਾਂ ਦੇ ਸਿਰਫ਼ ਇੱਕ ਵਰਗ ਨੂੰ ਹੀ ਫਾਇਦਾ ਹੁੰਦਾ ਹੈ। ਦੇਸ਼ ’ਚ ਹਾਲ ਹੀ ਦੇ ਦਿਨਾਂ ’ਚ ਕਿਸਾਨਾਂ ਦੇ ਕਈ ਅੰਦੋਲਨ ਦੇਖਣ ਨੂੰ ਮਿਲੇ ਹਨ। ਕਿਸਾਨ ਕਰਜ਼ ਮੁਆਫ਼ੀ ਤੋਂ ਲੈ ਕੇ ਖੰਡ ਮਿੱਲਾਂ ਵੱਲੋਂ ਬਕਾਇਆਂ ਦੇ ਭੁਗਤਾਨ ਤੇ ਫਸਲਾਂ ਦੇ ਸਹੀ ਮੁੱਲ ਦੀ ਮੰਗ ਵੀ ਕਰ ਰਹੇ ਹਨ, ਉਨ੍ਹਾਂ ਕਿਹਾ, ‘ਕਰਜ਼ ਮੁਆਫ਼ੀ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਨਾਲ ਕਿਸਾਨਾਂ ਦੇ ਇੱਕ ਛੋਟੇ ਵਰਗ ਨੂੰ ਹੀ ਫਾਇਦਾ ਹੁੰਦਾ ਹੈ। ਮੈਂ ਕਰਜ਼ ਮੁਆਫ਼ੀ ਦੇ ਹੱਕ ਵਿੱਚ ਬਿਲਕੁਲ ਨਹੀਂ ਹਾਂ।’ ਉਹ ਪਿਛਲੇ 15 ਸਾਲ ਤੋਂ ਨੀਤੀ ਨਿਰਮਾਣ ਨਾਲ ਜੁੜੇ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਗਰੀਬ ਸੂਬਿਆਂ ’ਚ ਸਿਰਫ਼ 10 ਤੋਂ 15 ਫੀਸਦ ਕਿਸਾਨਾਂ ਨੂੰ ਹੀ ਕਰਜ਼ ਮੁਆਫ਼ੀ ਦਾ ਲਾਭ ਮਿਲਦਾ ਹੈ। ਅਜਿਹੇ ਸੂਬਿਆਂ ’ਚ ਸੀਮਤ ਗਿਣਤੀ ’ਚ ਕਿਸਾਨਾਂ ਨੂੰ ਸੰਸਥਾਈ ਕਰਜ਼ਾ ਮਿਲਦਾ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਬਾਰੇ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕਮਿਸ਼ਨ ਦੀਆਂ ਜ਼ਿਆਦਾਤਰ ਸਿਫਾਰਸ਼ਾਂ ਨੂੰ ਅਮਲ ’ਚ ਲਿਆਂਦਾ ਹੈ।
INDIA ‘ਕਰਜ਼ ਮੁਆਫੀ ਦਾ ਫਾਇਦਾ ਕਿਸਾਨਾਂ ਦੇ ਇੱਕ ਵਰਗ ਨੂੰ ਹੀ ਮਿਲਿਆ ਹੈ’