‘ਕਮਲਾ ਹੈਰਿਸ ਦਾ ਉਪ ਰਾਸ਼ਟਰਪਤੀ ਬਣਨਾ ਲੰਮੇ ਸਮੇਂ ਤੋਂ ਬਕਾਇਆ ਸੀ’

ਵਾਸ਼ਿੰਗਟਨ (ਸਮਾਜ ਵੀਕਲੀ) :ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ‘ਵਿਲੱਖਣ ਉਪ ਰਾਸ਼ਟਰਪਤੀ’ ਕਮਲਾ ਹੈਰਿਸ ਨਾਲ ਕੰਮ ਕਰਨਾ ਊਨ੍ਹਾਂ ਲਈ ਵੱਡੇ ਮਾਣ ਵਾਲੀ ਗੱਲ ਹੋਵੇਗੀ। ਬਾਇਡਨ ਨੇ ਕਿਹਾ ਕਿ ਹੈਰਿਸ ਦਾ ਇਸ ਅਹੁਦੇ ਤੱਕ ਪੁੱਜਣਾ ਲੰਮੇ ਸਮੇਂ ਤੋਂ ਬਕਾਇਆ ਸੀ। ਕੈਲੀਫੋਰਨੀਆ ਤੋਂ ਡੈਮੋਕਰੈਟਿਕ ਸੈਨੇਟ ਹੈਰਿਸ (56) ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੀ ਗਈ ਪਹਿਲੀ ਅਮਰੀਕੀ, ਸਿਆਹਫਾਮ ਤੇ ਦੱਖਣ ਏਸ਼ਿਆਈ ਮੂਲ ਦੀ ਪਹਿਲੀ ਮਹਿਲਾ ਹੈ। ਬਾਇਡਨ ਨੇ ਆਪਣੀ ਜੇਤੂ ਤਕਰੀਰ ’ਚ ਕਮਲਾ ਹੈਰਿਸ ਦਾ ਜ਼ਿਕਰ ਕਰਦਿਆਂ ਕਿਹਾ, ‘ਵਿਲੱਖਣ ਊਪ ਰਾਸ਼ਟਰਪਤੀ- ਕਮਲਾ ਹੈਰਿਸ ਨਾਲ ਕੰਮ ਕਰਕੇ ਮੈਂ ਮਾਣ ਮਹਿਸੁੂਸ ਕਰਾਂਗਾ। ਹੈਰਿਸ ਨੇ ਇਤਿਹਾਸ ਸਿਰਜ ਦਿੱਤਾ ਹੈ।

Previous articleਕੇਂਦਰ ਨੇ ਕਿਸਾਨਾਂ ਲਈ ਗੱਲਬਾਤ ਦੇ ਦਰ ਖੋਲ੍ਹੇ
Next articleਬਾਇਡਨ ਵੱਲੋਂ ਅਮਰੀਕਾ ਦੀ ਇਕਜੁੱਟਤਾ ਦਾ ਹਲਫ਼