ਕਬੱਡੀ ਨੂੰ ਡੋਪ ਮੁਕਤ ਕਰਨ ਲਈ ਮੁਹਿੰਮ ਆਰੰਭ

 ਨਕੋਦਰ – (ਹਰਜਿੰਦਰ ਛਾਬੜਾ) ਸਰਕਲ ਕਬੱਡੀ ਨੂੰ ਡੋਪ ਮੁਕਤ ਕਰਨ ਲਈ ਵੱਖ-ਵੱਖ ਮੁਲਕਾਂ ‘ਚ ਕੰਮ ਕਰਦੀਆਂ ਕਬੱਡੀ ਫੈਡਰੇਸ਼ਨਾਂ ਨੇ ਇੱਕਜੁੱਟ ਹੋ ਕੇ, ਡੋਪਿੰਗ ਖਿਲਾਫ ੨੦ ਫਰਵਰੀ ਤੋਂ ਮੁਹਿੰਮ ਚਲਾਉਣ ਦਾ ਵੱਡਾ ਫੈਸਲਾ ਕੀਤਾ ਹੈ। ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਦੱਸਿਆ ਕਿ ਸਰਕਲ ਕਬੱਡੀ ਨਾਲ ਸਬੰਧਤ ਭਾਰਤ, ਆਸਟਰੇਲੀਆ, ਇੰਗਲੈਂਡ ਤੇ ਕੈਨੇਡਾ ਦੀਆਂ ਵੱਖ-ਵੱਖ ਫੈਡਰੇਸ਼ਨਾਂ ਦੇ ਨੁਮਾਇੰਦਿਆਂ ਨੇ ਇੱਕ ਮੀਟਿੰਗ ਕਰਕੇ ਉਕਤ ਅਹਿਮ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਦੇਸ਼ਾਂ ਦੀਆਂ ਫੈਡਰੇਸ਼ਨਾਂ ਵੱਲੋਂ ਫੈਸਲਾ ਕੀਤਾ ਗਿਆ ਕਿ ੨੦ ਫਰਵਰੀ ਤੋਂ ਕੀਤੇ ਜਾਣ ਵਾਲੇ ਡੋਪ ਟੈਸਟਾਂ ਦੌਰਾਨ ਪਾਜੇਟਿਵ ਪਾਏ ਗਏ ਖਿਡਾਰੀਆਂ ‘ਤੇ ਵਿਸ਼ਵ ਵਿਆਪੀ ਪਾਬੰਦੀ ਲਗਾਈ ਜਾਵੇਗੀ। ਜਿਸ ਤਹਿਤ ਉਹ ਉਕਤ ਮੁਲਕਾਂ ‘ਚ ਕਬੱਡੀ ਨਹੀਂ ਖੇਡ ਸਕਣਗੇ। ਵਿਦੇਸ਼ੀ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਮੁਲਕਾਂ ਅਤੇ ਭਾਰਤ ‘ਚ ਹੋਣ ਵਾਲੇ ਕਬੱਡੀ ਕੱਪਾਂ ਦੌਰਾਨ ਦੋਸ਼ੀ ਪਾਏ ਜਾਣ ਵਾਲੇ ਖਿਡਾਰੀਆਂ ‘ਤੇ ਵੀ ਉਹ ਸਖਤੀ ਨਾਲ ਪਾਬੰਧੀ ਲਗਾਉਣਗੇ ਅਤੇ ਵਿਦੇਸ਼ ‘ਚ ਖੇਡਣ ਲਈ ਨਹੀਂ ਸੱਦਣਗੇ। ਇਸੇ ਤਰ੍ਹਾਂ ਵਿਦੇਸ਼ਾਂ ‘ਚ ਡੋਪਿੰਗ ਦੇ ਦੋਸ਼ੀ ਪਾਏ ਗਏ ਖਿਡਾਰੀਆਂ ‘ਤੇ ਵੀ ਭਾਰਤ ‘ਚ ਸਰਗਰਮ ਫੈਡਰੇਸ਼ਨਾਂ ਪਾਬੰਦੀ ਲਗਾਉਣਗੀਆਂ।ਉਕਤ ਮੀਟਿੰਗ ‘ਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ ਪ੍ਰਧਾਨ ਸੁਰਜਨ ਸਿੰਘ ਚੱਠਾ, ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਵੱਲੋਂ ਪ੍ਰਧਾਨ ਸੁਰਿੰਦਰਪਾਲ ਸਿੰਘ ਟੋਨੀ, ਓਨਟਾਰੀਓ ਕਬੱਡੀ ਫੈਡਰੇਸ਼ਨ ਟੋਰਾਂਟੋ ਵੱਲੋਂ ਪ੍ਰਧਾਨ ਗੁਰਲਾਟ ਸਿੰਘ ਲਾਡ ਸਹੋਤਾ, ਇੰਗਲੈਂਡ ਕਬੱਡੀ ਫੈਡਰੇਸ਼ਨ ਜਨਰਲ ਸਕੱਤਰ ਰਸ਼ਪਾਲ ਪਾਲ ਸਹੋਤਾ, ਬੀ ਸੀ ਕਬੱਡੀ ਫੈਡਰੇਸ਼ਨ ਵੈਨਕੂਵਰ ਦੇ ਪ੍ਰਧਾਨ ਸੁਰਿੰਦਰ ਸਿੰਘ ਅੱਛਰਵਾਲ ਸਮੇਤ ਹੋਰ ਸਖਸ਼ੀਅਤਾਂ ਸ਼ਾਮਲ ਹੋਈਆਂ। ਜਿਕਰਯਗ ਹੈ ਕਿ ਓਂਟਾਰੀਓ ਕਬੱਡੀ ਫੈਡਰੇਸ਼ਨ ਟੋਰਾਂਟੋ ਵੱਲੋਂ ੨੦੧੮ ਦੇ ਸੀਜ਼ਨ ਦੌਰਾਨ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਗਏ ਸਨ। ਇਸੇ ਤਰ੍ਹਾਂ ਭਾਰਤ ‘ਚ ਸਰਗਰਮ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਅਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਵੱਲੋਂ ਇਸੇ ਵਰ੍ਹੇ ਡੋਪ ਟੈਸਟ ਕਰਵਾਉਣੇ ਆਰੰਭ ਕੀਤੇ ਹਨ। ਜਿੰਨ੍ਹਾਂ ਦਾ ਪ੍ਰਭਾਵ ਕਬੱਡੀ ਕੱਪਾਂ ਦੌਰਾਨ ਸਾਫ ਦਿਖਾਈ ਦੇਣ ਲੱਗਾ ਹੈ। ਇਸ ਮੁਹਿੰਮ ਸਬੰਧੀ ਸਲਾਹਕਾਰ ਦੀ ਭੂਮਿਕਾ ਨਿਭਾਉਣ ਵਾਲੇ ਖੇਡ ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ‘ਚ ਹੋਏ ਵਿਸ਼ਵ ਕੱਪਾਂ ਤੇ ਲੀਗਜ਼ ਦੌਰਾਨ ਮੁੱਖ ਤੌਰ ‘ਤੇ ਕਬੱਡੀ ਖਿਡਾਰੀਆਂ ਦੁਆਰਾ ਸਿਹਤ ਲਈ ਬੇਹੱਦ ਘਾਤਕ ਤੇ ਪਾਬੰਦੀਸ਼ੁਦਾ ੧੨ ਕਿਸਮ ਦੇ ਪਦਾਰਥ ਲਏ  ਜਾਂਦੇ ਹਨ। ਇਸ ਕਰਕੇ ਡੋਪ ਟੈਸਟਾਂ ਦੌਰਾਨ ਮੁੱਖ ਤੌਰ ‘ਤੇ ਇੰਨ੍ਹਾਂ ੧੨ ਪਾਬੰਦੀਸ਼ੁਦਾ ਪਦਾਰਥਾਂ ਦੇ ਸੇਵਨ ਸਬੰਧੀ ਹੀ  ਟੈਸਟ ਕੀਤੇ ਜਾ ਰਹੇ ਹਨ। ਇੰਨ੍ਹਾਂ ਟੈਸਟਾਂ ਸਬੰਧੀ ਪੰਜਾਬ ਦੀਆਂ ਦੋ ਸਿਰਕੱਢ ਫੈਡਰੇਸ਼ਨਾਂ ਵੱਲੋਂ ਟਰਾਇਲ ਵਜੋਂ ਟੈਸਟਿੰਗ ਦੀ ਮੁਹਿੰਮ ੧੫ ਜਨਵਰੀ ਤੋਂ ਆਰੰਭ ਕੀਤੀ ਹੋਈ ਹੈ। ਡਾ. ਚਹਿਲ ਵੱਲੋਂੋਂ ਦੁਨੀਆ ਭਰ ਦੀਆਂ ਕਬੱਡੀ ਫੈਡਰੇਸ਼ਨਾਂ ਵੱਲੋਂ ਚਲਾਈ ਜਾਣ ਵਾਲੀ ਇਸ ਮੁਹਿੰਮ ਦੀ ਸਫਲਤਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਹਨ ਅਤੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਬੱਡੀ ਨੂੰ ਸਾਫ ਸੁਥਰੀ ਖੇਡ ਬਣਾਉਣ ਲਈ ਅਜੋਕੀਆਂ ਫੈਡਰੇਸ਼ਨਾਂ ਵੱਲੋਂ ਜੇਕਰ ਐਂਟੀਡੋਪਿੰਗ ਮੁਹਿੰਮ ਦ੍ਰਿੜਤਾ ਅਤੇ ਇਮਾਨਦਾਰੀ ਨਾਲ ਚਲਾਈ ਜਾਵੇ ਤਾਂ ਕਬੱਡੀ ਦਾ ਮੁਕਾਮ ਬਹੁਤ ਉੱਚਾ ਹੋ

Previous articleਪਿੰਡ ਭੰਡਾਲ ਹਿੰਮਤ – ਬੂਟਾ ਵਿਖੇ ਸੀ੍ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਗਰ ਕੀਰਤਨ ਕੱਢਿਆ
Next articleWalkers to enjoy new 16-mile public path in Lincolnshire