ਕਬਿੱਤ ਛੰਦ ( ਪਾਣੀ )

(ਸਮਾਜ ਵੀਕਲੀ)

 

ਪਾਣੀ ਹੈ ਜਗਤ ਪਿਤਾ , ਦਾਤ ਦਿੱਤੀ ਦਾਤੇ ਸਾਨੂੰ
ਬੂੰਦ ਬੂੰਦ ਕੀਮਤੀ ਹੈ , ਬਿਰਥਾ ਨਾ ਗਵਾਵਣਾ

ਸਾਂਭ ਲਓ ਵੇਲਾ ਹੁਣ , ਲੰਘਿਆ ਨਾ ਮੁੜ ਆਵੇ
ਹੱਥ ਮਲ ਮਲ ਫਿਰ , ਪਊਗਾ ਪਛਤਾਵਣਾ

ਨੀਂਦ ਵਿੱਚੋਂ ਜਾਗ ਜਾਓ , ਤਿਆਗ ਦਿਓ ਆਲਸਾਂ
ਕੀਤੀ ਹੋਈ ਨਾਦਾਨੀ ਦਾ , ਨਤੀਜਾ ਅੱਗੇ ਆਵਣਾ

ਕੁਦਰਤ ਨਾਲ ਕੀਤੀ , ਛੇੜਖਾਨੀ ਪੈਣੀ ਮਹਿੰਗੀ
ਆਉਣ ਵਾਲੀ ਪੀੜ੍ਹੀ ਤੋ , ਹੈ ਪੈਣਾ ਮੂੰਹ ਛੁਪਾਵਣਾ

ਪਾਣੀ ਬਿਨਾਂ ਜ਼ਿੰਦਗੀ ਦੀ , ਮੁੱਕਜੂ ਕਹਾਣੀ ਬੰਦੇ
ਹਰ ਹਾਲ ਪਾਣੀ ਤੈਨੂੰ , ਪੈਣਾ ਓਏ ਬਚਾਵਣਾ

ਸੁਖਚੈਨ ਸਿੰਘ ਚੰਦ ਨਵਾਂ
9914973876

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ ( ਘਰ ਦੀ ਇੱਜਤ )
Next articleਜਗਤ -ਤਮਾਸ਼ਾ