ਕਪੂਰਥਲਾ ਜ਼ਿਲੇ ਨੇ 97.49 ਪਾਸ ਫੀਸਦ ਅੰਕ ਲੈ ਕੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ

Caption:- 12 ਵੀਂ ਜਮਾਤ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਦੀਪਤੀ ਉੱਪਲ । ਨਾਲ ਜਿਲਾ ਸਿੱਖਿਆ ਅਫਸਰ ਮੱਸਾ ਸਿੰਘ ਵੀ ਦਿਖਾਈ ਦੇ ਰਹੇ ਹਨ ।
  • ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਦਿੱਤੀ ਮੁਬਾਰਕਬਾਦ ਤੇ ਪ੍ਰਸੰਸਾ ਪੱਤਰ ਦਿੱਤੇ

  • ਔਰਤਾਂ ਸ਼ਸਤਰੀਕਰਨ ਲਈ ਵਿਦਿਆਰਥਣ ਬਣਨਗੀਆਂ ਰੋਲ ਮਾਡਲ-ਡਿਪਟੀ ਕਮਿਸ਼ਨਰ

ਕਪੂਰਥਲਾ (ਕੌੜਾ) (ਸਮਾਜ ਵੀਕਲੀ) : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰਵੀਂ ਦੇ ਇਮਤਿਹਾਨਾਂ ਦੇ ਨਤੀਜਿਆਂ ਵਿਚ ਸਰਕਾਰੀ ਸਕੂਲਾਂ ਨ ਪ੍ਰਾਈਵੇਟ ਸਕੂਲਾਂ ਨੂੰ ਮਾਤ ਦਿੰਦਿਆਂ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ, ਜਿਸ ਦੇ ਚੱਲਦਿਆਂ ਜ਼ਿਲਾ ਕਪੂਰਥਲਾ, ਪੂਰੇ ਪੰਜਾਬ ਵਿਚ ਪਾਸ ਪ੍ਰਤੀਸ਼ਤ ਦੇ ਮਾਮਲੇ ਵਿਚ ਪਹਿਲੇ ਨੰਬਰ ‘ਤੇ ਰਿਹਾ ਹੈ।

ਡਿਪਟੀ ਕਮਿਸ਼ਨਰ ਦੀਪਤੀ ਉਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਲਈ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਸ਼ਾਨਦਾਰ ਰਹੇ ਹਨ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਿਹਤਰੀਨ ਕਾਰੁਜ਼ਗਾਰੀ ਆਈ ਹੈ। ਉਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਮੁੱਢਲੇ ਢਾਂਚੇ ਅਤੇ ਵਾਤਾਵਰਣ ਦੀ ਅਣਹੌਂਦ ਦੀ ਅਕਸਰ ਕੀਤੀ ਜਾਂਦੀ ਗੱਲ ਨੂੰ ਮੁੱਢੋ ਨਕਾਰਦਿਆਂ ਸਰਕਾਰੀ ਸਕੂਲਾਂ ਦੇ ਨਤੀਜਿਆਂ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਨਤੀਜੇ ਪ੍ਰਾਪਤ ਕੀਤੇ ਹਨ।

ਸਰਕਾਰੀ ਸਕੂਲਾਂ ਅੰਦਰ 10 ਫੀਸਦ ਦਾਖਲਿਆਂ ਦੇ ਵਾਧੇ ਨੇ ਦਰਸਾ ਦਿੱਤਾ ਹੈ ਕਿ ਲੋਕਾਂ ਦਾ ਸਰਕਾਰੀ ਸਕੂਲਾਂ ਵੱਲ ਅੱਗੋਂ ਨਾਲ ਵੱਧ ਧਿਆਨ ਵਧਿਆ ਹੈ। ਉਨਾਂ ਅੱਗੇ ਦੱਸਿਆ ਕਿ ਜਿਲੇ ਦੇ ਪਹਿਲੇ ਪੰਜ ਟਾਪਰ ਵਿਦਿਆਰਥਣਾਂ  ਨੇ ਜ਼ਿਲੇ ਦਾ ਨਾਂਅ ਰੋਸ਼ਨ ਕੀਤਾ ਹੈ। ਔਰਤਾਂ ਦੇ ਸ਼ਸਤਰੀਕਰਨ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਲੜਕੀਆਂ, ਹੋਰ ਲੜਕੀਆਂ ਦਾ ਰਾਹ ਦਿਸੇਰਾ ਬਣਨਗੀਆਂ ਤੇ ਅੱਗੇ ਵੱਧਣ ਲਈ ਉਤਸ਼ਾਹਿਤ ਕਰਨਗੀਆਂ।

ਉਨਾਂ ਅੱਗੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਪਾਸ ਪ੍ਰਤੀਸ਼ਤ ਵਿਚ ਕਪੂਰਥਲਾ ਜ਼ਿਲ•ੇ ਦੇ 97.49 ਫੀਸਦ, ਦੂਸਰੇ ਨੰਬਰ ‘ਤੇ ਰੂਪਨਗਰ ਜਿਲਾ 97.39 ਫੀਸਦ ਅੰਕ ਅਤੇ ਫਿਰੋਜ਼ਪੁਰ ਜਿਲਾ 97.37 ਫੀਸਦ ਲੈ ਕੇ ਤੀਸਰੇ ਸਥਾਨ ‘ਤੇ ਰਿਹਾ। ਉਨਾਂ ਅੱਗੇ ਦੱਸਿਆ ਕਿ ਦੂਜੀ ਤਰਫ ਉਪਰੋਕਤ ਜ਼ਿਲਿਆਂ ਦੇ ਪ੍ਰਾਈਵੇਟ ਸਕੂਲਾਂ ਦੇ ਨਤੀਜੇ ਕ੍ਰਮਵਾਰ 92.82 ਫੀਸਦ, 96.93 ਫੀਸਦ ਅਤੇ 95.65 ਫੀਸਦ ਨਤੀਜੇ ਰਹੇ।

ਫਗਵਾੜਾ ਅਤੇ ਸ਼ਹਿਰ ਕਪੂਰਥਲਾ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਟਾਪ 05 ਪੁਜ਼ੀਸ਼ਨਾ ਹਾਸਿਲ ਕੀਤੀਆਂ ਹਨ ਅਤੇ ਉਨਾਂ ਸਕੂਲਾਂ ਦੇ ਪ੍ਰਿੰਸਪੀਲ ਵੀ ਔਰਤਾਂ ਹਨ। ਡਿਪਟੀ ਕਮਿਸ਼ਨਰ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨਾਂ ਨਤੀਜਿਆਂ ਕਾਰਨ ਸਰਕਾਰੀ ਸਕੂਲਾਂ ਵਿਚ ਲੋਕਾਂ ਦਾ ਵਿਸ਼ਵਾਸ ਹੋਰ ਵਧੇਗਾ ਤੇ 10 ਫੀਸਦ ਤੋਂ ਵੱਧ ਦਾਖਲਾ ਵੀ ਵਧੇਗਾ।

ਇਸ ਮੌਕੇ ਕ੍ਰਿਸ਼ਨਾ ਵਿਦਿਆਰਥਣ , ਜਿਸਨੇ ਮੁੱਖ ਮੰਤਰੀ ਪੰਜਾਬ ਵਲੋਂ 5100 ਰੁਪਏ ਦਾ ਨਗਦ ਇਨਾਮ ਹਾਸਿਲ ਕੀਤਾ ਹੈ , ਨੇ ਕਿਹਾ ਕਿ ਆਈ.ਆਈ.ਟੀ ਤੋਂ ਇੰਜੀਨਰਿੰਗ ਕਰਨ ਦਾ ਸੁਪਨਾ ਹੈ ਅਤੇ ਵਿਦਿਆਰਥਣ ਤ੍ਰਿਸ਼ਨਾ ਨੇ ਕਿਹਾ ਕਿ ਉਹ ਆਈ.ਪੀ.ਐਸ ਬਣੇਗੀ।ਇਸ ਮੌਕੇ ਮੱਸਾ ਸਿੰਘ ਜ਼ਿਲਾ ਸਿੱਖਿਆ ਅਫਸਰ, ਬਿਕਰਮਜੀਤ ਸਿੰਘ ਡਿਪਟੀ ਡੀਈਓ ਅਤੇ ਸਕੂਲਾਂ ਦੇ ਪ੍ਰਿੰਸੀਪਲ ਵੀ ਮੋਜੂਦ ਸਨ।

Previous articleTrump names retired army colonel as new envoy to Germany
Next articleਪੁਲੀਸ ਦੀ ਕਾਰਵਾਈ ਤੋਂ ਖਫ਼ਾ ਔਰਤ ਨੇ ਖ਼ੁਦ ਨੂੰ ਅੱਗ ਲਾਈ