
- 3 ਉੱਪਰ ਅਕਾਲੀ ਦਲ ਅਤੇ 2 ਵਾਰਡਾਂ ਵਿਚ ਆਜਾਦ ਉਮੀਦਵਾਰ ਜੇਤੂ ਰਹੇ
- ਚੋਣ ਅਬਜਬਵਰ ਅਤੇ ਡਿਪਟੀ ਕਮਿਸਨਰ ਨੇ ਗਿਣਤੀ ਕੇਂਦਰ ਦਾ ਦੌਰਾ ਕਰਕੇ ਲਿਆ ਜਾਇਜ਼ਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕਪੂਰਥਲਾ ਨਗਰ ਨਿਗਮ ਚੋਣਾਂ ਲਈ 14 ਫਰਵਰੀ ਨੂੰ ਹੋਈਆ ਵੋਟਾਂ ਦੀ ਅੱਜ ਸਵੇਰੇ ਗਿਣਤੀ ਪਿੱਛੋਂ ਕਾਂਗਰਸ ਦੇ ਉਮੀਦਵਾਰਾਂ ਨੇ ਕੁੱਲ 50 ਵਾਰਡਾਂ ਵਿਚੋਂ 45 ਵਿਚ ਜਿੱਤ ਹਾਸਲ ਕੀਤੀ ਹੈ ਜਦਕਿ ਸ੍ਰੋਮਣੀ ਅਕਾਲੀ ਦਲ ਦੇ 3 ਅਤੇ 2 ਆਜਾਦ ਉਮੀਦਵਾਰ ਜੇਤੂ ਰਹੇ ਹਨ।
ਅੱਜ ਸਵੇਰੇ 9 ਵਜੇ ਸਥਾਨਕ ਵਿਰਸਾ ਵਿਹਾਰ ਵਿਖੇ ਹੋਈ ਗਿਣਤੀ ਦੌਰਾਨ ਵਾਰਡ ਨੰਬਰ 16,28 ਅਤੇ 48 ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਜਦਕਿ ਵਾਰਡ ਨੰ 7 ਅਤੇ 37 ਤੋਂ ਆਜਾਦ ਉਮੀਦਵਾਰ ਜੇਤੂ ਰਹੇ। ਬਾਕੀ ਸਾਰੇ ਵਾਰਡਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਜਿਕਰਯੋਗ ਹੈ ਕਿ ਵਾਰਡ ਨੰ 8 ਤੋਂ ਕਾਂਗਰਸ ਦਾ ਉਮੀਦਵਾਰ ਬਿਨਾਂ ਮੁਕਾਬਲਾ ਪਹਿਲਾਂ ਹੀ ਚੁਣਿਆ ਗਿਆ ਸੀ।
ਵੋਟਾਂ ਦੀ ਗਿਣਤੀ ਦੌਰਾਨ ਜਨਰਲ ਚੋਣ ਅਬਜਰਵਰ ਸ੍ਰੀ ਵਿਨੈ ਬੁਬਲਾਨੀ ਵਲੋਂ ਅਤੇ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਕਾਉਂਟਿੰਗ ਕੇਂਦਰ ਦਾ ਦੌਰਾ ਕਰਕੇ ਗਿਣਤੀ ਪ੍ਰਕਿਰਿਆ ਦਾ ਜਾਇਜਾ ਲਿਆ ਗਿਆ। ਉਨਾਂ ਨੇ ਗਿਣਤੀ ਪ੍ਰਕਿਰਿਆ ਸਾਂਤੀਪੂਰਵਕ ਢੰਗ ਨਾਲ ਮੁਕੰਮਲ ਹੋਣ ’ਤੇ ਉਮੀਦਵਾਰਾਂ ਤੇ ਚੋਣ ਅਮਲੇ ਦਾ ਧੰਨਵਾਦ ਕੀਤਾ।
ਵਾਰਡ ਨੰ 1 ਤੋਂ ਕਾਂਗਰਸੀ ਉਮੀਦਵਾਰ ਵੀਨਾ 591 ਵੋਟਾਂ ਲੈ ਕੇ ਜੇਤੂ ਰਹੀ ਜਦਕਿ ਬਲਵਿੰਦਰ ਕੌਰ 144 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ।
ਵਾਰਡ ਨੰ 2 ਤੋਂ ਕਾਂਗਰਸ ਦੇ ਉਮੀਦਵਾਰ ਮਨਜਿੰਦਰ ਸਾਹੀ 723 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਸ਼ਸ਼ੀ ਪਾਠਕ 543 ਵੋਟਾਂ ਨਾਲ ਦੂਜੇ
ਸਥਾਨ ’ਤੇ ਰਹੇ। ਇਸੇ ਤਰ੍ਹਾਂ ਵਾਰਡ ਨੰ 3 ਤੋਂ ਕੁਲਵੰਤ ਕੌਰ 1299 ਵੋਟਾਂ ਨਾਲ ਜੇਤੂ ਰਹੇ ਜਦਕਿ ਪਰਮਜੀਤ ਕੌਰ ਨੂੰ 229 ਵੋਟਾਂ
ਮਿਲੀਆਂ। ਵਾਰਡ ਨੰ 4 ਤੋਂ ਵਿਨੋਦ ਸੂਦ 853 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਜਰਨੈਲ ਸਿੰਘ ਨੂੰ 33 ਵੋਟਾਂ ਮਿਲੀਆਂ।
ਵਾਰਡ ਨੰ 5 ਤੋਂ ਮਨਜੀਤ ਕੌਰ 498 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਰਣਦੀਪ ਕੌਰ ਨੂੰ 146 ਵੋਟਾਂ ਮਿਲੀਆਂ।
ਵਾਰਡ ਨੰ 6 ਤੋਂ ਜੋਤੀ ਧੀਰ 707 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਸੇਵਾ ਸਿੰਘ ਨੂੰ 154 ਵੋਟਾਂ ਮਿਲੀਆਂ।
ਵਾਰਡ ਨੰ 7 ਤੋਂ ਅਜਾਦ ਉਮੀਦਵਾਰ ਹਰਮਿੰਦਰ ਕੌਰ ਸੋਂਧ 194 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਦਿਲਰਾਜ ਕੌਰ ਨੂੰ 182 ਵੋਟਾਂ ਮਿਲੀਆਂ।
ਵਾਰਡ ਨੰ 9 ਤੋਂ ਕਾਂਗਰਸੀ ਉਮੀਦਵਾਰ ਹਰਜੀਤ ਕੌਰ 590 ਵੋਟਾਂ ਪ੍ਰਾਪਤ ਕਰਕੇ ਜੇਤੂ ਬਣੇ ਜਦਕਿ ਬਲਜਿੰਦਰ ਕੌਰ ਨੂੰ 335 ਵੋਟਾਂ ਮਿਲੀਆਂ।
ਵਾਰਡ ਨੰ 10 ਤੋਂ ਕਾਂਗਰਸ ਦੇ ਉਮੀਦਵਾਰ ਅਮਜੇਰ ਸਿੰਘ 953 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਜਦਕਿ ਲਖਵਿੰਦਰ ਸਿੰਘ 244 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ।
ਵਾਰਡ ਨੰ 11 ਤੋਂ ਕਾਂਗਰਸ ਦੀ ਉਮੀਦਵਾਰ ਨਰਜੀਤ ਕੌਰ 548 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਪਰਦੀਪ ਕੌਰ ਨੂੰ 208 ਵੋਟਾਂ ਮਿਲੀਆਂ।
ਵਾਰਡ ਨੰ 12 ਤੋਂ ਕਾਂਗਰਸ ਦੇ ਮਨੋਜ ਕੁਮਾਰ 188 ਵੋਟਾਂ ਲੈ ਕੇ ਜੇਤੂ ਰਹ ਜਦਕਿ ਬਲਜੀਤ ਕੌਰ ਨੂੰ 66 ਵੋਟਾਂ ਮਿਲੀਆਂ।
ਵਾਰਡ ਨੰ 13 ਤੋਂ ਕਾਂਗਰਸ ਦੀ ਉਮੀਦਵਾਰ ਪਿ੍ਰੱਤਪਾਲ ਕੌਰ 263 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਅਮਨਪ੍ਰੀਤ ਕੌਰ ਨੂੰ 143 ਵੋਟਾਂ ਮਿਲੀਆਂ।
ਵਾਰਡ ਨੰ 14 ਤੋਂ ਕਾਂਗਰਸ ਦੇ ਵਿਕਾਸ ਸਰਮਾ 680 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਵਿਵੇਕ ਸਿੰਘ ਬੈਂਸ ਨੂੰ 145 ਵੋਟਾਂ ਮਿਲੀਆਂ।
ਵਾਰਡ ਨੰ 15 ਤੋਂ ਕਾਂਗਰਸ ਦੀ ਅਮਨਦੀਪ ਕੌਰ 445 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਸੁਰਜੀਤ ਕੌਰ 149 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ।
ਵਾਰਡ ਨੰ 16 ਤੋਂ ਅਕਾਲੀ ਦਲ ਦਾ ਉਮੀਦਵਾਰ ਪ੍ਰਦੀਪ ਸਿੰਘ 250 ਵੋਟਾਂ ਲੈ ਕੇ ਜੇਤੂ ਰਹੇ, ਰਵੀਇੰਦਰਜੀਤ ਸਿੰਘ 248 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ।
ਵਾਰਡ ਨੰ 17 ਤੋਂ ਕਾਂਗਰਸ ਦੀ ਉਮੀਦਵਾਰ ਊਸਾ ਅਰੋੜਾ 327 ਵੋਟਾਂ ਲੈ ਕੇ ਜੇਤੂ ਰਹੇ, ਇੰਦਰਜੀਤ ਕੌਰ ਨੂੰ 287 ਵੋਟਾਂ ਮਿਲੀਆਂ।
ਵਾਰਡ ਨੰ 18 ਤੋਂ ਕਾਂਗਰਸ ਦੇ ਉਮੀਦਵਾਰ ਹਰਜੀਤ ਸਿੰਘ 692 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਹਰਬੰਸ ਸਿੰਘ ਵਾਲੀਆ ਨੂੰ 543 ਵੋਟਾਂ ਮਿਲੀਆਂ।
ਵਾਰਡ ਨੰ 19 ਤੋਂ ਕਾਂਗਰਸ ਦੀ ਉਮੀਦਵਾਰ ਬਿਮਲਾ ਦੇਵੀ 498 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਊਸ਼ਾ ਰਾਣੀ ਨੂੰ 145 ਵੋਟਾਂ ਮਿਲੀਆਂ।
ਵਾਰਡ ਨੰ 20 ਤੋਂ ਕਾਂਗਰਸ ਦੇ ਉਮੀਦਵਾਰ ਸੰਦੀਪ ਸਿੰਘ 586 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਹਰਪ੍ਰੀਤ ਸਿੰਘ ਨੂੰ 462 ਵੋਟਾਂ ਮਿਲੀਆਂ।
ਵਾਰਡ ਨੰ 21 ਤੋਂ ਕਾਂਗਰਸ ਦੀ ਉਮੀਦਵਾਰ ਜੀਨਤ 260 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਪਿੰਕੀ ਨੂੰ 259 ਵੋਟਾਂ ਮਿਲੀਆਂ.
ਵਾਰਡ ਨੰ 22 ਤੋਂ ਕਾਂਗਰਸ ਦੇ ਉਮੀਦਵਾਰ ਬਲਜੀਤ ਸਿੰਘ 314 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਪਰਸ਼ੋਤਮ ਪਾਸੀ ਨੂੰ 222 ਵੋਟਾਂ ਮਿਲੀਆਂ।
ਵਾਰਡ ਨੰ 23 ਤੋਂ ਕਾਂਗਰਸ ਦੀ ਉਮੀਦਵਾਰ ਸਵੇਤਾ ਗੁਪਤਾ 802 ਵੋਟਾਂ ਲੈ ਕੇ ਜੇਤੂ ਰਹੇ ਜਕਿ ਨਿਸ਼ਾ ਗੁਪਤਾ ਨੂੰ 242 ਵੋਟਾਂ ਮਿਲੀਆਂ।
ਵਾਰਡ ਨੰ 24 ਤੋਂ ਕਾਂਗਰਸ ਦੀ ਉਮੀਦਵਾਰ ਹਰਜੀਤ ਕੌਰ 525 ਵੋਟਾਂ ਲੈ ਕੇ ਜੇਤੂ ਰਹੇ, ਗੁਰਪ੍ਰੀਤ ਸਿੰਘ ਨੂੰ 207 ਵੋਟਾਂ ਮਿਲੀਆਂ।
ਵਾਰਡ ਨੰ 25 ਤੋਂ ਕਾਂਗਰਸ ਦੇ ਉਮੀਦਵਾਰ ਸਵਿਤਾ ਚੋਧਰੀ 471 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਮਧੂ ਸ਼ਰਮਾ ਨੂੰ 173 ਵੋਟਾਂ ਮਿਲੀਆਂ।
ਵਾਰਡ ਨੰ 26 ਤੋਂ ਕਾਂਗਰਸ ਦੇ ਉਮੀਦਵਾਰ ਗਰੀਸ ਕੁਮਾਰ ਭਸੀਨ 614 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਸੁਖਜਿੰਦਰ ਸਿੰਘ ਨੂੰ 557 ਵੋਟਾਂ ਮਿਲੀਆਂ।
ਵਾਰਡ ਨੰ 27 ਤੋਂ ਕਾਂਗਰਸ ਦੀ ਉਮੀਦਵਾਰ ਨਰਿੰਦਰ ਕੌਰ 456 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਪੱਲਵੀ ਮਹਾਜਨ ਨੂੰ 427 ਵੋਟਾਂ ਮਿਲੀਆਂ।
ਵਾਰਡ ਨੰ 28 ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਸੋਕ ਕੁਮਾਰ 505 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਦੀਪਕ ਮਹਾਜਨ ਨੂੰ 479 ਵੋਟਾਂ ਮਿਲੀਆਂ।
ਵਾਰਡ ਨੰ 29 ਤੋਂ ਕਾਂਗਰਸ ਦੀ ਉਮੀਦਵਾਰ ਕੁਸਮ 543 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਰੇਖਾ ਰਾਣੀ ਨੂੰ 208 ਵੋਟਾਂ ਮਿਲੀਆਂ।
ਵਾਰਡ ਨੰ 30 ਤੋਂ ਕਾਂਗਰਸ ਦੇ ਉਮੀਦਵਾਰ ਕਰਨ ਮਹਾਜਨ 807 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਰਜਿੰਦਰ ਸਿੰਘ ਧੰਜਲ ਨੂੰ 254 ਵੋਟਾਂ ਮਿਲੀਆਂ।
ਵਾਰਡ ਨੰ 31 ਤੋਂ ਕਾਂਗਰਸ ਦੀ ਉਮੀਦਵਾਰ ਸਰੀਤਾ 344 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਗਗਨਦੀਪ ਕੌਰ ਨੂੰ 133 ਵੋਟਾਂ ਮਿਲੀਆਂ।
ਵਾਰਡ ਨੰ 32 ਤੋਂ ਕਾਂਗਰਸ ਦੇ ਉਮੀਦਵਾਰ ਰਾਹੁਲ ਕੁਮਾਰ 560 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਬਲਵਿੰਦਰ ਕੌਰ ਨੂੰ 134 ਵੋਟਾਂ ਮਿਲੀਆਂ।
ਵਾਰਡ ਨੰ 33 ਤੋਂ ਕਾਂਗਰਸ ਦੀ ਉਮੀਦਵਾਰ ਨਰਿੰਦਰਜੀਤ ਕੌਰ 708 ਵੋਟਾਂ ਲੈ ਕੇ ਜੇਤੂ ਰਹੇ ਜਦਕਿÇ ਸੁਦੇਸ਼ ਕੁਮਾਰੀ ਨੂੰ 296ਵੋਟਾਂ ਮਿਲੀਆਂ।
ਵਾਰਡ ਨੰ 34 ਤੋਂ ਕਾਂਗਰਸ ਦੇ ਉਮੀਦਵਾਰ ਨਰਿੰਦਰ ਸਿੰਘ 650 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਸੁਰਜੀਤ ਸਿੰਘ ਨੂੰ 318 ਵੋਟਾਂ ਮਿਲੀਆਂ।
ਵਾਰਡ ਨੰ 35 ਤੋਂ ਕਾਂਗਰਸ ਦੀ ਉਮੀਦਵਾਰ ਬਿਮਲਾ ਦੇਵੀ 239 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਕਿਰਨਜੌਤ ਕੌਰ ਨੂੰ 208 ਵੋਟਾਂ ਮਿਲੀਆਂ।
ਵਾਰਡ ਨੰ 36 ਤੋਂ ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ 641 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਦੂਜੇ ਸਥਾਨ ’ਤੇ ਹਰਦਿਆਲ ਸਿੰਘ 397 ਵੋਟਾਂ ਨਾਲ ਰਹੇ।
ਵਾਰਡ ਨੰ 37 ਤੋਂ ਆਜਾਦ ਉਮੀਦਵਾਰ ਨਰਿੰਦਰ ਕੌਰ 216 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਸੁਖਵਿੰਦਰ ਕੌਰ ਨੂੰ 154 ਵੋਟਾਂ ਮਿਲੀਆਂ।
ਵਾਰਡ ਨੰ 38 ਤੋਂ ਕਾਂਗਰਸ ਦੇ ਉਮੀਦਵਾਰ ਕੇਹਰ ਸਿੰਘ 759 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਹਰਨੇਕ ਸਿਘ ਨੂੰ 305 ਵੋਟਾਂ ਮਿਲੀਆਂ।
ਵਾਰਡ ਨੰ 39 ਤੋਂ ਕਾਂਗਰਸ ਦੀ ਉਮੀਦਵਾਰ ਸਵੀਤਾ ਸਰਮਾ 610 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਦੂਜੇ ਸਥਾਨ ’ਤੇ ਭੁਪਿੰਦਰਜੀਤ ਕੌਰ ਨੂੰ 153 ਵੋਟਾਂ ਮਿਲੀਆਂ।
ਵਾਰਡ ਨੰ 40 ਤੋਂ ਕਾਂਗਰਸ ਦੇ ਉਮੀਦਵਾਰ ਠਾਕਰ ਦਾਸ 579 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਦੂਜੇ ਸਥਾਨ ’ਤੇ 296 ਵੋਟਾਂ ਪੰਜਾਬ ਸਿੰਘ ਨੂੰ ਮਿਲੀਆਂ।
ਵਾਰਡ ਨੰ 41 ਤੋਂ ਕਾਂਗਰਸ ਦੀ ਉਮੀਦਵਾਰ ਕੁਲਬੀਰ ਕੌਰ 321 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਸ਼ਮਿੰਦਰ ਕੌਰ ਨੂੰ 154 ਵੋਟਾਂ ਮਿਲੀਆਂ।
ਵਾਰਡ ਨੰ 42 ਤੋਂ ਕਾਂਗਰਸ ਦੇ ਉਮੀਦਵਾਰ ਕਮਲਜੀਤ ਸਿੰਘ 621 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਹਰਿੰਦਰ ਕੁਮਾਰ ਨੂੰ 118 ਵੋਟਾਂ ਮਿਲੀਆਂ।
ਵਾਰਡ ਨੰ 43 ਤੋਂ ਕਾਂਗਰਸ ਦੇ ਉਮੀਦਵਾਰ ਰੇਨੂੰ ਭੰਡਾਰੀ 658 ਵੋਟਾਂ ਲੈ ਕੇ ਜੇਤੂ ਰਹੇ, ਦੂਜੇ ਸ਼ਥਾਨ ’ਤੇ ਬਬਲੀ 637 ਵੋਟਾਂ ਨਾਲ ਰਹੀ।
ਵਾਰਡ ਨੰ 44 ਤੋਂ ਕਾਂਗਰਸ ਦੇ ਉਮੀਦਵਾਰ ਹਰਸਿਮਰਨਜੀਤ ਸਿੰਘ 893 ਵੋਟਾਂ ਲੈ ਕੇ ਜੇਤੂ ਰਹੇ, ਦੂਜੇ ਸ਼ਥਾਨ ’ਤੇ 246 ਵੋਟਾਂ ਪਵਨ ਧੀਰ ਨੂੰ ਮਿਲੀਆਂ।
ਵਾਰਡ ਨੰ 45 ਤੋਂ ਕਾਂਗਰਸ ਦੀ ਉਮੀਦਵਾਰ ਸ਼ਮਾ 490 ਵੋਟਾਂ ਲੈ ਕੇ ਜੇਤੂ ਰਹੇ, ਦੂਜੇ ਸਥਾਨ ’ਤੇ ਕਿਰਨ ਕੌਰ ਨੂੰ 180 ਵੋਟਾਂ ਮਿਲੀਆਂ।
ਵਾਰਡ ਨੰ 46 ਤੋਂ ਕਾਂਗਰਸ ਦੇ ਉਮੀਦਵਾਰ ਮਨਜੀਤ ਸਿੰਘ 640 ਵੋਟਾਂ ਲੈ ਕੇ ਜੇਤੂ ਰਹੇ, ਦੂਜੇ ਸਥਾਨ ’ਤੇ ਸੁਖਵਿੰਦਰ ਸਿੰਘ 457 ਵੋਟਾਂ ਨਾਲ ਰਹੇ।
ਵਾਰਡ ਨੰ 47 ਤੋਂ ਕਾਂਗਰਸ ਦੀ ਉਮੀਦਵਾਰ ਗੁਰਸਰਨ ਕੌਰ 278 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਦੂਜੇ ਸਥਾਨ ’ਤੇ ਕੁਲਵਿੰਦਰ ਕੌਰ 272 ਵੋਟਾਂ ਨਾਲ ਰਹੀ।
ਵਾਰਡ ਨੰ 48 ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰੀਸ ਕੁਮਾਰ 395 ਵੋਟਾਂ ਲੈ ਕੇ ਜੇਤੂ ਰਹੇ, ਬਲਵਿੰਦਰ ਸਿੰਘ ਨੂੰ 289 ਵੋਟਾਂ ਮਿਲੀਆਂ।
ਵਾਰਡ ਨੰ 49 ਤੋਂ ਕਾਂਗਰਸ ਦੀ ਉਮੀਦਵਾਰ ਮਨਜੀਤ ਕੌਰ 593 ਵੋਟਾਂ ਲੈ ਕੇ ਜੇਤੂ ਰਹੇ, ਗੀਤ ਸਿੱਧੀ 150 ਵੋਟ ਲੈ ਕੇ ਦੂਜੇ ਸਥਾਨ ’ਤੇ ਰਹੀ।
ਵਾਰਡ ਨੰ 50 ਤੋਂ ਕਾਂਗਰਸ ਦੇ ਉਮੀਦਵਾਰ ਦੇਸ ਬੰਧੂ 746 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਦੂਜੇ ਸਥਾਨ ’ਤੇ 222 ਵੋਟਾਂ ਲੈ ਕੇ ਕੁਮਾਰ ਗੌਰਵ ਰਹੇ।