ਕਪੂਰਥਲਾ ਵਿਚ 62.16 ਫੀਸਦੀ ਤੇ ਸੁਲਤਾਨਪੁਰ ਲੋਧੀ ਵਿਚ 75.89 ਫੀਸਦੀ ਵੋਟਾਂ ਪਈਆਂ
ਸ਼ਾਂਤੀਪੂਰਨ ਰਿਹਾ ਪੂਰਾ ਵੋਟਿੰਗ ਅਮਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਕਪੂਰਥਲਾ ਨਗਰ ਨਿਗਮ ਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਦੀ ਚੋਣ ਲਈ ਪੂਰੀ ਵੋਟਿੰਗ ਪ੍ਰਕਿ੍ਰਆ ਪੂਰਨ ਸ਼ਾਂਤੀਪੂਰਨ ਤਰੀਕੇ ਨਾਲ ਮੁਕੰਮਲ ਹੋਈ, ਜਿਸ ਦੌਰਾਨ 64.34 ਫੀਸਦੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪਈਅਾਂ ਵੋਟਾਂ ਵਿਚ ਕਪੂਰਥਲਾ ਨਗਰ ਨਿਗਮ ਲਈ 62.16 ਫੀਸਦੀ ਜਦਕਿ ਸੁਲਤਾਨਪੁਰ ਲੋਧੀ ਨਗਰ ਕੌਂਸਲ ਲਈ 75.89 ਫੀਸਦੀ ਵੋਟਰਾਂ ਨੇ ਵੋਟ ਪਾਈ।
ਕਪੂਰਥਲਾ ਵਿਖੇ 42201 ਜਦਕਿ ਸੁਲਤਾਨਪੁਰ ਲੋਧੀ ਵਿਖੇ 9686 ਵੋਟਾਂ ਪਈਆਂ ਹਨ ।ਉਨ੍ਹਾਂ ਦੱਸਿਆ ਕਿ ਦੋਹਾਂ ਸ਼ਹਿਰਾਂ ਵਿਚ ਸਮੁੱਚੀ ਚੋਣ ਪ੍ਰਕਿ੍ਆ ਸ਼ਾਂਤੀਪੂਰਨ ਰਹੀ ਅਤੇ ਕਿਸੇ ਵੀ ਬੂਥ ਉੱਪਰ ਰੀ-ਪੋਲਿੰਗ ਦੀ ਰਿਪੋਰਟ ਨਹੀਂ ਹੈ। ਸਵੇਰੇ 8 ਵਜੇ ਤੋਂ ਹੀ ਵੋਟਰਾਂ ਵਿਚ ਭਾਰੀ ਉਤਸ਼ਾਹ ਸੀ ਅਤੇ 10 ਵਜੇ ਤੱਕ ਕਪੂਰਥਲਾ ਵਿਖੇ 12.62 ਫੀਸਦੀ, 12 ਵਜੇ ਤੱਕ 33.37 ਫੀਸਦੀ, 2 ਵਜੇ ਤੱਕ 49.44 ਫੀਸਦੀ ਵੋਟਿੰਗ ਹੋਈ। ਸੁਲਤਾਨਪੁਰ ਲੋਧੀ ਵਿਖੇ ਸਵੇਰੇ 10 ਵਜੇ ਤੱਕ 18.04 ਫੀਸਦੀ, 12 ਵਜੇ ਤੱਕ 37.75 ਫੀਸਦੀ ਅਤੇ 2 ਵਜੇ ਤੱਕ 58.47 ਫੀਸਦੀ ਵੋਟਰਾਂ ਨੇ ਵੋਟ ਪਾਈ ਸੀ।