ਮੁੰਬਈ: ਅਦਾਕਾਰ ਕਾਮੇਡੀਅਨ ਕਪਿਲ ਸ਼ਰਮਾ ਨੇ ਅੱਜ ਐਲਾਨ ਕੀਤਾ ਕਿ ਉਹ 12 ਦਸੰਬਰ ਨੂੰ ਆਪਣੀ ਮਹਿਲਾ ਮਿੱਤਰ ਗਿਨੀ ਚਤਰਥ ਨਾਲ ਵਿਆਹ ਕਰਾਉਣਗੇ। ਉਨ੍ਹਾਂ ਨੇ ‘ਆਸ਼ੀਰਵਾਦ ਦੀ ਲੋੜ’ ਨਾਂ ਹੇਠ ਇਕ ਬਿਆਨ ਪੋਸਟ ਕਰਦਿਆਂ ਵਿਆਹ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਕਪਿਲ ਤੇ ਗਿਨੀ ਲੰਮੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਕਪਿਲ ਨੇ ਬੀਤੇ ਵਰ੍ਹੇ ਮਾਰਚ ਵਿੱਚ ਗਿਨੀ ਦੀ ਆਪਣੇ ਪ੍ਰਸੰਸਕਾਂ ਨਾਲ ਜਾਣ-ਪਛਾਣ ਕਰਵਾਈ ਸੀ।