ਵਿਸ਼ਵ ਕੱਪ ਜੇਤੂ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਅਗਵਾਈ ਵਾਲੀ ਐਡਹਾਕ ਕਮੇਟੀ ਕੌਮੀ ਟੀਮ ਦੇ ਅਗਲੇ ਕੋਚ ਦੀ ਚੋਣ ਕਰਨ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ, ਪਰ ਪੈਨਲ ਦੇ ਗਠਨ ਸਬੰਧੀ ਆਖ਼ਰੀ ਫ਼ੈਸਲਾ ਸੁਪਰੀਮ ਕੋਰਟ ਦੀ ਸੁਣਵਾਈ ਉੱਤੇ ਮੁਨੱਸਰ ਕਰਦਾ ਹੈ। ਕੋਚ ਦੇ ਅਹੁਦੇ ਲਈ ਅਰਜ਼ੀ ਦੇਣ ਦੀ ਆਖ਼ਰੀ ਮਿਤੀ 30 ਜੁਲਾਈ ਹੈ। ਭਾਰਤੀ ਕ੍ਰਿਕਟ ਬੋਰਡ ਦਾ ਕੰਮ-ਕਾਜ ਵੇਖ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੇ ਅਦਾਲਤ ਨੂੰ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੂੰ ਬਰਕਰਾਰ ਰੱਖਣ ਸਬੰਧੀ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਇਸ ਕਮੇਟੀ ਵਿੱਚ ਸਚਿਨ ਤੇਂਦੁਲਕਰ, ਸੌਰਭ ਗਾਂਗੁਲੀ ਅਤੇ ਵੀਵੀਐਸ ਲਕਸ਼ਮਣ ਸ਼ਾਮਲ ਹਨ। ਜੇਕਰ ਸੀਏਸੀ ਨੂੰ ਅਦਾਲਤ ਤੋਂ ਕੋਈ ਨਿਰਦੇਸ਼ ਨਹੀਂ ਮਿਲਦਾ ਤਾਂ ਪ੍ਰਸ਼ਾਸਕੀ ਕਮੇਟੀ ਕੋਲ ਕੌਮੀ ਕੋਚ ਦੀ ਚੋਣ ਦਾ ਜ਼ਿੰਮਾ ਕਪਿਲ ਦੀ ਅਗਵਾਈ ਵਾਲੀ ਕਮੇਟੀ ਨੂੰ ਸੌਂਪਣ ਤੋਂ ਇਲਾਵਾ ਕੋਈ ਬਦਲ ਨਹੀਂ ਰਹੇਗਾ।
Sports ਕਪਿਲ ਦੀ ਅਗਵਾਈ ਵਾਲਾ ਪੈਨਲ ਕਰ ਸਕਦਾ ਹੈ ਕੋਚ ਦੀ ਚੋਣ