ਮਹਿਤਪੁਰ – (ਨੀਰਜ ਵਰਮਾ) ਢਾਡੀ ਜਗਤ ਵਿੱਚ ਆਪਣੀ ਮਿੱਠੀ ਅਵਾਜ ਨਾਲ ਵੱਖਰੀ ਪਹਿਚਾਣ ਬਣਾਉਣ ਵਾਲੇ ਬੀਬੀ ਜਸਵੀਰ ਕੌਰ ਜੱਸ ਦਾ ਜੱਥਾ ਕੁਝ ਮਹੀਨੇ ਪਹਿਲਾ ਕਨੈਡਾ ਪ੍ਰਚਾਰ ਫੇਰੀ ਤੇ ਗਿਆ ਸੀ ਜੋ ਕਿ ਵਤਨ ਵਾਪਿਸ ਪਰਤ ਆਇਆ ਹੈ ਉਹਨਾ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲ ਬਾਤ ਕਰਦਿਆ ਦੱਸਿਆ ਕਿ ਸਾਡੇ ਜੱਥੇ ਨੇ ਇਸ ਵਾਰ ਪ੍ਰਚਾਰ ਫੇਰੀ ਦੌਰਾਨ ਗੁਰੂਦੁਆਰਾ ਦਸ਼ਮੇਸ਼ ਕਲਚਰ ਦਰਬਾਰ ਸੁਸਾਇਟੀ ਕੈਲਗਿਰੀ, ਗੁਰੂਦੁਆਰਾ ਨਾਨਕ ਦਰਬਾਰ ਸਰੀ ਡੈਲਟਾ ਅਤੇ ਗੁਰੂ ਦੁਆਰਾ ਦਸ਼ਮੇਸ਼ ਦਰਬਾਰ ਸਰੀ ਅਤੇ ਹੋਰਨਾ ਗੁਰੂਘਰਾਂ ਵਿੱਚ ਪੜਾਅਵਾਰ ਹਾਜਰੀ ਭਰੀ ਅਤੇ ਉਹਨਾ ਦੱਸਿਆ ਕਿ ਸਾਡੇ ਜੱਥੇ ਨੇ ਸਿੱਖ ਧਰਮ ਦੇ ਕੁਝ ਵਿਸ਼ੇਸ ਪ੍ਰਗੋਰਾਮ ਜਿਵੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ , ਸ਼ਹਿਬਜਾਦਿਆ ਦੀ ਸ਼ਹਾਦਤ , ਹੋਲਾ ਮੁਹੱਲਾ , ਵਿਸਾਖੀ ਦੀਵਾਨ ਅਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਦੇ ਨਗਰ ਕੀਰਤਨਾ ਵਿੱਚ ਵਿਸ਼ੇਸ ਤੌਰ ਤੇ ਹਾਜਰੀ ਭਰੀ ਤੇ ਵੱਖ ਵੱਖ ਗੁਰੂਘਰਾਂ ਵਿੱਚ ਹਾਜਰੀ ਭਰਦੇ ਸਮੇ ਪ੍ਰਬੰਧਕ ਕਮੇਟੀਆ ਅਤੇ ਸੰਗਤਾ ਵੱਲੋ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ
INDIA ਕਨੈਡਾ ਗਿਆ ਢਾਡੀ ਜੱਥਾ ਵਤਨ ਪਰਤਿਆ