ਕਨੇਡਾ : ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਗਿਆ ਹੈ। ਇਹ ਖਬਰ ਕਨੇਡਾ ਜਾਣ ਦੀ ਇੱਛਾ ਰੱਖਣ ਵਾਲਿਆਂ ਲਈ ਮਾੜੀ ਵੀ ਸਾਬਤ ਹੋ ਸਕਦੀ ਹੈ। ਦਰਅਸਲ ਵਿਚ ਕਨੇਡਾ ਸਰਕਾਰ ਅੰਬੈਸੀਆਂ ਦਾ ਕੰਮ ਕਾਜ ਜਿਹਨਾਂ ਦੇ ਹੱਥਾਂ ਵਿਚ ਦੇਣ ਜਾ ਰਾਹੀ ਹੈ ਉਸ ਨੂੰ ਸੁਣਕੇ ਸਾਰੀ ਦੁਨੀਆਂ ਹੈਰਾਨ ਹੋ ਗਈ ਹੈ।
ਕੈਨੇਡਾ ਲਈ ਵੀਜ਼ਾ ਜਾਰੀ ਕਰਨ ਦਾ ਕੰਮ ਹੁਣ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਬਜਾਏ ਜ਼ਿਆਦਾਤਰ ਆਰਟੀਫੀਸ਼ਲ ਇੰਟੈਲੀਜੈਂਸ ਦੇ ਹੱਥ ਵਿੱਚ ਆ ਜਾਵੇਗਾ। ਹੁਣ ਵੀਜ਼ਾ ਦੇਣ ਦਾ ਫ਼ੈਸਲਾ ਰੋਬੋਟਸ ਦੁਆਰਾ ਲਿਆ ਜਾਵੇਗਾ। ਇਸ ਫ਼ੈਸਲੇ ਦੀ ਵੱਖ ਵੱਖ ਪੱਖਾਂ ਤੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ। ਵੀਜ਼ਾ ਲੈਣ ਦੇ ਚਾਹਵਾਨ ਵੀ ਇਸ ਨੂੰ ਵੀਜ਼ਾ ਦੇਣ ਵਿੱਚ ਨਿ-ਰ-ਪੱ-ਖ-ਤਾ ਅਤੇ ਪ੍ਰਾ-ਈ-ਵੇ-ਸੀ ਲਈ ਖ-ਤ-ਰਾ ਸਮਝ ਰਹੇ ਹਨ। ਉਹ ਚਾਹੁੰਦੇ ਹਨ ਕਿ ਇਹ ਜਾਂਚ ਦਾ ਕੰਮ ਵਿਅਕਤੀਆਂ ਦੀ ਬਜਾਏ ਮਸ਼ੀਨਾਂ ਨੂੰ ਨਾ ਸੌਂਪਿਆ ਜਾਵੇ।
ਇਮੀਗ੍ਰੇਸ਼ਨ ਅਧਿਕਾਰੀਆਂ ਦਾ ਤਰਕ ਹੈ ਕਿ ਮਸ਼ੀਨਾਂ ਦੁਆਰਾ ਵੀਜ਼ਾ ਅਰਜ਼ੀਆਂ ਦੀ ਬਰੀਕੀ ਨਾਲ ਜਾਂਚ ਪ-ੜ-ਤਾ-ਲ ਨਹੀਂ ਹੋ ਸਕਦੀ। ਜਿਸ ਕਰਕੇ ਬਾਅਦ ਵਿੱਚ ਕੈਨੇਡੀਅਨ ਲੋਕਾਂ ਲਈ ਕੋਈ ਨਾ ਕੋਈ ਔਕੜ ਖੜ੍ਹੀ ਹੋ ਸਕਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵੀਜ਼ਾ ਲੈਣ ਦੇ ਚਾਹਵਾਨ ਕਈ ਗ-ਲ-ਤ ਦਸਤਾਵੇਜ਼ ਪੇਸ਼ ਕਰਕੇ ਵੀਜ਼ਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਸ ਦੀ ਪਛਾਣ ਮਸ਼ੀਨਾਂ ਨਹੀਂ ਕਰ ਸਕਦੀਆਂ। ਕਈ ਵਾਰ ਤਾਂ ਯੋਗ ਵਿਅਕਤੀ ਵੀਜ਼ਾ ਹਾਸਿਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਜਦ ਕਿ ਅ-ਯੋ-ਗ ਬਿਨੈਕਾਰ ਵੀਜ਼ਾ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ।
ਇ-ਮੀ-ਗ੍ਰੇ-ਸ਼-ਨ ਵਕੀਲ ਵੀ ਵੀਜ਼ਾ ਜਾਰੀ ਕਰਨ ਦੀ ਇਸ ਪ੍ਰਕਿਰਿਆ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੀਜ਼ਾ ਅਰਜ਼ੀਆਂ ਦੀ ਮਸ਼ੀਨਾਂ ਦੁਆਰਾ ਜਾਂਚ ਨਾਲ ਪਾ-ਰ-ਦ-ਰ-ਸ਼ਿ-ਤਾ ਵਿੱਚ ਕਮੀ ਆ ਜਾਵੇਗੀ। ਪਹਿਲਾਂ ਸਟੂਡੈਂਟ ਵੀਜ਼ਾ ਜਾਰੀ ਕਰਨ ਲਈ ਆ-ਰ-ਟੀ-ਫੀ-ਸ਼-ਲ ਇੰ-ਟੈ-ਲੀ-ਜੈਂ-ਸ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਹੁਣ ਇਸ ਦਾ ਅ-ਧਿ-ਕਾ-ਰ ਖੇਤਰ ਵਧਾਇਆ ਜਾ ਰਿਹਾ ਹੈ। ਵੈਨਕੂਵਰ ਦੇ ਇਮੀਗ੍ਰੇਸ਼ਨ ਵਕੀਲ ਰਿਚਰਡ ਕਾਰਲਿਨ ਨੇ ਤ-ਰ-ਕ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਅਤੇ ਚੀਨ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਤੇ ਇੱਕ ਹੀ ਵੀਜ਼ਾ ਅਫ਼ਸਰ ਦੇ ਦ-ਸ-ਤ-ਖ਼-ਤ ਪੇਸ਼ ਕੀਤੇ ਜਾਂਦੇ ਹਨ। ਜਿਸ ਦੀ ਮਨੁੱਖੀ ਤੌਰ ਤੇ ਬਰੀਕੀ ਨਾਲ ਜਾਂਚ ਨਹੀਂ ਕੀਤੀ ਜਾਂਦੀ। ਬਰਨਬੀ ਦੇ ਸੀਨੀਅਰ ਇਮੀਗ੍ਰੇਸ਼ਨ ਵਕੀਲ ਜਾਰਜ ਲੀਗ ਵੀ ਮਸ਼ੀਨਾਂ ਦੁਆਰਾ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਨਾਲ ਸਹਿਮਤ ਨਜ਼ਰ ਨਹੀਂ ਆਏ।
ਹਰਜਿੰਦਰ ਛਾਬੜਾ – ਪਤਰਕਾਰ 9592282332