ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੂੰ ਇਕ ਪੀੜਤ ਔਰਤ ਨੇ ਮੰਗ ਪੱਤਰ ਦੇ ਕੇ ਮਦਦ ਦੀ ਗੁਹਾਰ ਲਗਾਈ ਹੈ। ਇਸ ਔਰਤ ਦਾ ਨਾਮ ਸਰਬਜੀਤ ਕੌਰ ਹੈ ਅਤੇ ਉਹ ਇੱਕ ਸਮਾਜ ਸੇਵੀ ਸੰਸਥਾ ਅਬ ਨਹੀਂ ਦੀ ਸਕੱਤਰ ਹੈ। ਉਹ ਇੱਕ ਬੱਚੀ ਦੀ ਮਾਂ ਹੈ। ਜਦ ਕਿ ਉਸ ਦੇ ਪਤੀ ਨੇ ਉਸ ਨੂੰ ਛੱਡ ਕੇ ਕੈਨੇਡਾ ਵਿੱਚ ਜਾ ਕੇ ਆਪਣਾ ਧਰਮ ਤ-ਬ-ਦੀ-ਲ ਕਰਕੇ ਕਿਸੇ ਹੋਰ ਧਰਮ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਹੈ। ਉਸ ਨੇ ਪੁਲਿਸ ਤੇ ਵੀ ਉਸ ਨਾਲ ਧੱ-ਕਾ ਕਰਨ ਦਾ ਦੋ-ਸ਼ ਲਗਾਏ ਹਨ। ਸਰਬਜੀਤ ਕੌਰ ਦੇ ਦੱਸਣ ਅਨੁਸਾਰ ਉਸ ਦਾ ਵਿਆਹ 2008 ਵਿੱਚ ਦਲੇਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਾਲ ਹੋਇਆ ਸੀ।
ਅਗਲੇ ਸਾਲ 2009 ਵਿੱਚ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ। ਜਦੋਂ 2010 ਵਿੱਚ ਉਸ ਦੀ ਬੇਟੀ ਦੀ ਉਮਰ ਸਿਰਫ 7 ਮਹੀਨੇ ਸੀ ਤਾਂ ਉਸ ਦਾ ਪਤੀ ਦਲੇਰ ਸਿੰਘ ਕੈਨੇਡਾ ਚਲਾ ਗਿਆ। ਉੱਥੇ ਪਹੁੰਚ ਕੇ ਉਸ ਨੇ ਆਪਣੇ ਧਰਮ ਨੂੰ ਤਬਦੀਲ ਕਰ ਲਿਆ ਅਤੇ ਕਿਸੇ ਹੋਰ ਧਰਮ ਨੂੰ ਅਪਣਾ ਕੇ ਉੱਥੇ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਅਤੇ ਇਸ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਸਾਂ-ਝੀ-ਆਂ ਕਰ ਦਿੱਤੀਆਂ। ਸਰਬਜੀਤ ਕੌਰ ਨੇ ਦੱਸਿਆ ਹੈ ਕਿ ਉਹ ਇੱਥੇ ਹੁਣ ਆਪਣੀ ਬੇਟੀ ਨਾਲ ਆਪਣੇ ਸਹੁਰੇ ਘਰ ਰਹਿੰਦੀ ਹੈ।
ਜਦ ਕਿ ਸਹੁਰਾ ਪਰਿਵਾਰ ਕੈਨੇਡਾ ਵਿਖੇ ਰਹਿ ਰਿਹਾ ਹੈ। ਉਸ ਦੇ ਸਹੁਰੇ ਪਰਿਵਾਰ ਨੇ ਉਸ ਤੇ ਚੋਰੀ ਦਾ ਮਾ-ਮ-ਲਾ ਦਰਜ ਕਰਵਾ ਦਿੱਤਾ ਹੈ। ਪੁਲਿਸ ਵੀ ਉਸ ਦੇ ਸਹੁਰੇ ਪਰਿਵਾਰ ਦੇ ਕਹਿਣ ਤੇ ਉਸ ਤੇ ਝੂ-ਠੇ ਮਾਮਲੇ ਦਰਜ ਕਰਕੇ ਉਸ ਲਈ ਔਕੜਾਂ ਖੜ੍ਹੀਆਂ ਕਰ ਰਹੀ ਹੈ। ਉਸ ਦਾ ਪਤੀ ਦਲੇਰ ਸਿੰਘ ਮੁੜ ਕੇ ਪੰਜਾਬ ਨਹੀਂ ਪਰਤਿਆ। ਉਹ ਕੈਨੇਡਾ ਵਿੱਚ ਹੀ ਰਹਿ ਰਿਹਾ ਹੈ। ਸਰਬਜੀਤ ਕੌਰ ਨੇ ਐੱਮ.ਪੀ. ਸੰਨੀ ਦਿਓਲ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।
ਹਰਜਿੰਦਰ ਛਾਬੜਾ – ਪਤਰਕਾਰ 9592282333