ਕਣਕ ਵਿੱਚ ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਲਈ ਰਸਾਇਣਿਕ ਢੰਗ ਅਪਣਾਓ – ਖੇਤੀਬਾੜੀ ਅਫਸਰ

ਚੰਗੀ ਸਲਾਬ ਵਿਚ ਸਪਰੇ , ਸਹੀ ਨੋਜ਼ਲ ਨਾਲ ਪਾਣੀ ਦੀ ਸਹੀ ਮਾਤਰਾ ਵਰਤੋਂ ਕੀਤੀ ਜਾਵੇ..ਯਾਦਵਿੰਦਰ ਸਿੰਘ 
ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਕਣਕ ਵਿੱਚ ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਲਈ ਰਸਾਇਣਿਕ ਢੰਗ ਅਪਣਾਓਅਤੇ ਬਿਜਾਈ ਸਮੇਂ ਸਹੀ ਨਦੀਨ ਨਾਸ਼ਕਾਂ ਵਰਤੋ ਬਿਜਾਈ ਸਮੇਂ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ , ਬਿਜਾਈ ਕਰਨ ਤੋਂ ਤੁਰੰਤ ਬਾਅਦ 1.5 ਲਿਟਰ ਸਟੌਪ 30 ਈ ਸੀ ( ਪੈਂਡੀਮੈਥਾਲਿਨ ) ਜਾਂ 60 ਗ੍ਰਾਮ ਅਕੀਰਾ 85 ਡਬਲਊ ਜੀ ( ਪਾਈਰੌਕਸਲਫੋਨ ) 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰ ਦਿਉ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਖੇਤੀਬਾੜੀ ਅਫਸਰ ਨਡਾਲਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ । *ਉਨ੍ਹਾਂ ਨੇ ਕਿਸਾਨਾਂ ਨੂੰ ਆਖਿਆ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਵਿੱਚ  ਨਦੀਨ ਘੱਟ ਉੱਗਦੇ ਹਨ  ਅਸੀਂ ਸਪਰੇਆਂ ਦੀ ਖਰਚਿਆਂ ਤੋਂ ਬਚ ਜਾਂਦੇ ਹਾਂ ।ਖੇਤਾਂ ਵਿੱਚ ਖਿੱਲਰੀ ਹੋਈ ਪਰਾਲੀ ਮਲਚਿੰਗ ਦਾ ਕੰਮ ਕਰਦੀ ਹੈ ਅਤੇ ਇਹ ਹੌਲੀ ਹੌਲੀ ਖੁਰਾਕ ਦੇ ਰੂਪ ਵਿੱਚ ਸਾਡੀ ਫਸਲ ਨੂੰ ਮਿਲਦੀ ਰਹਿੰਦੀ ਹੈ* ।
ਇਹਨਾਂ  ਨਦੀਨ ਨਾਸ਼ਕਾਂ ਤੋਂ ਪੂਰਾ ਫਾਇਦਾ ਲੈਣ ਲਈ ਸਪਰੇ ਸਾਰੇ ਖੇਤ ਵਿਚ ਇਕ ਸਾਰ ਹੋਣੀ ਚਾਹੀਦੀ ਹੈ , ਖੇਤ ਚੰਗੀ ਤਰ੍ਹਾਂ ਤਿਆਰ ਹੋਵੇ ਅਤੇ ਖੇਤ ਵਿਚ ਚੰਗੀ ਸਲ੍ਹਾਬ ਹੋਣੀ ਜਰੂਰੀ ਹੈ।ਬਿਜਾਈ ਕਰਨ ਲਈ ਲੱਕੀ ਸੀਡ ਡਰਿਲ ਨੂੰ ਤਰਜੀਹ ਦਿਉ ਜੋ ਕਿ ਕਣਕ ਦੀ ਬਿਜਾਈ ਅਤੇ ਨਦੀਨ ਨਾਸ਼ਕ ਦੀ ਸਪਰੇ ਨਾਲੋਂ ਨਾਲ ਕਰਦੀ ਹੈ । ਪਹਿਲੇ ਪਾਣੀ ਤੋਂ ਪਹਿਲਾਂ ਜੇਕਰ ਬਿਜਾਈ ਤੋਂ ਬਾਅਦ ਬਾਰਸ਼ ਪੈ ਜਾਵੇ ਜਾਂ ਤਾਪਮਾਨ ਘਟ ਜਾਵੇ ਤਾਂ ਪਹਿਲੇ ਪਾਣੀ ਤੋਂ ਪਹਿਲਾਂ ਹੀ ਗੁਲੀ ਡੰਡੇ ਦੇ ਬੂਟੇ ਉਗ ਪੈਂਦੇ ਹਨ ਅਤੇ 2 ਤੋਂ 3 ਪਤਿਆਂ ਦੀ ਅਵਸਥਾ ਵਿਚ ਆ ਜਾਂਦੇ ਹਨ । ਇਹ ਸਮਸਿਆ ਉਹਨਾਂ ਖੇਤਾਂ ਵਿਚ ਜ਼ਿਆਦਾ ਆਉਂਦੀ ਹੈ ਜਿਥੇ ਬਿਜਾਈ ਸਮੇਂ ਨਦੀਨ ਨਾਸ਼ਕ ਦੀ ਵਰਤੋਂ ਨਾ ਕੀਤੀ ਗਈ ਹੋਵੇ । ਇਹਨਾਂ ਹਾਲਤਾਂ ਵਿਚ ਲੀਡਰ 75 ਡਬਲਯੂ ਜੀ ( ਸਲਫੋਸਲਫੂਰਾਨ ) 13 ਗ੍ਰਾਮ ਪ੍ਰਤੀ ਏਕੜ 150 ਲਿਟਰ ਪਾਣੀ ਵਿਚ ਘੋਲ ਕੇ ਪਹਿਲੇ ਪਾਣੀ ਤੋਂ 12 ਦਿਨ ਪਹਿਲਾਂ ਛਿੜਕਾਅ ਕਰ ਦੇਣਾ ਚਾਹੀਦਾ ਹੈ ।
 *ਪਹਿਲੇ ਪਾਣੀ ਤੋਂ ਬਾਅਦ :* ਗੁਲੀ ਡੰਡੇ ਦੀ ਰੋਕਥਾਮ ਲਈ ਸਿਫਾਰਿਸ਼ ਕੀਤੇ ਗਏ ਕਿਸੇ ਵੀ ਨਦੀਨ ਨਾਸ਼ਕ ਦੀ ਵਰਤੋਂ ਕੀਤੀ ਜਾ ਸਕਦੀ ਹੈ ।
ਨਦੀਨ ਨਾਸ਼ਕਾਂ ਦੀ ਸਹੀ ਚੋਣ ਸਹੀ ਮਾਤਰਾ ,ਸਹੀ ਸਮੇਂ ਤੇ ਚੰਗੇ ਸਿਲਾਬ ਵਿਚ ਸਪਰੇ ,ਸਹੀ ਨੋਜ਼ਲ ਦੀ ਵਰਤੋਂ, ਪਾਣੀ ਦੀ ਸਹੀ ਮਾਤਰਾ ਨਾਲ ਗੁੱਲੀਡੰਡੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਦੇ ਨਾਲ ਹੀ ਜਾਣਕਾਰੀ ਵੀ ਸਾਂਝੀ ਕੀਤੀ ਕਿ ਕਣਕ ਦੀ ਤਸਦੀਕਸ਼ੁਦਾ ਬੀਜ ਵਾਸਤੇ ਵਿਸ਼ੇਸ਼ ਤੌਰ  ਤੇ   ਸਰਕਲ ਬਜਾਜ,ਬੇਗੋਵਾਲ, ਮਾਨਾ ਤਲਵੰਡੀ, ਨਡਾਲਾ ਵਿਖੇ  ਸੇਲ ਪੁਆਇੰਟ ਬਣਾ ਦਿੱਤੇ ਗਏ ਹਨ ਚਾਹਵਾਨ ਕਿਸਾਨ ਉਥੋਂ ਬੀਜ ਲੈ ਸਕਦੇ ਹਨ ।ਉਹਨਾਂ ਦੱਸਿਆ  ਬਲਾਕ ਵਿਚ 85 ਪ੍ਰਤੀਸ਼ਤ ਕਣਕ ਦੀ ਬਿਜਾਈ ਹੋ ਚੁੱਕੀ ਹੈ ਪਰ ਕਿਸਾਨਾਂ  ਦੀ ਸਹੂਲਤ ਵਾਸਤੇ ਬੀਜ ਇਹਨਾਂ ਸੇਲ ਪੁਆਇੰਟਾਂ ਤੇ ਰੱਖਿਆ ਗਿਆ ।ਇਸ ਮੌਕੇ ਉਹਨਾਂ ਦੇ ਨਾਲ ਖੇਤੀਬਾੜੀ ਅਫਸਰ ਸੁਖਦੇਵ ਸਿੰਘ ,ਖੇਤੀਬਾੜੀ ਵਿਸਥਾਰ ਅਫਸਰ ਗੁਰਬਰਿੰਦਰ ਸਿੰਘ ,ਸੁਰਜੀਤ ਸਿੰਘ , ਖੇਤੀਬਾੜੀ ਉੱਪ ਨਿਰੀਖਕ ਬਿਕਰਮਜੀਤ ਸਿੰਘ ,ਇੰਦਰਜੋਤ ਸਿੰਘ ,ਗੁਰਦੇਵ ਸਿੰਘ , ਮੁਨੀਮ ਕੁਮਾਰ,ਰਵਿੰਦਰ ਕੌਰ ਏ ਟੀ ਐਮ ਜਗਦੀਸ਼ ਸਿੰਘ ਅਤੇ ਇਲਾਕੇ ਦੇ ਉੱਘੇ ਕਿਸਾਨ ਹਾਜ਼ਰ ਸਨ ।
Previous articleਮੀਟਿੰਗ ਤੋਂ ਬਾਅਦ ਕਬੱਡੀ ਫੈਡਰੇਸ਼ਨ ਆਫ ਓਂਟਾਰੀਉ ਦੇ ਆਗੂ
Next articleEx-England wicketkeeper Bruce French retires from coaching role