ਸ਼ਾਮਚੁਰਾਸੀ, 14 ਮਈ (ਚੁੰਬਰ) (ਸਮਾਜਵੀਕਲੀ) :– 17 ਮਈ ਨੂੰ ਹੋਣ ਵਾਲਾ ਕਜਲਾ ਗੋਤ ਦਾ ਸਲਾਨਾ ਜੋੜ ਮੇਲਾ ਕਰੋਨਾ ਦੀ ਮਹਾਂਮਾਰੀ ਫੈਲਣ ਕਾਰਨ ਲਾਕਡਾਊਨ ਤਹਿਤ ਪ੍ਰਬੰਧਕ ਕਮੇਟੀ ਵਲੋਂ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬੂਟਾ ਰਾਮ ਅਤੇ ਬਲਵੀਰ ਖਾਨਪੁਰ ਨੇ ਦੱਸਿਆ ਕਿ ਜਦੋਂ ਤੱਕ ਹਲਾਤ ਕਾਬੂ ਨਹੀਂ ਹੁੰਦੇ ਇਸ ਮੇਲੇ ਨੂੰ ਮੁਲਤਵੀ ਕੀਤਾ ਜਾਂਦਾ ਹੈ। ਹਰ ਸਾਲ ਇਹ ਮੇਲਾ ਮਰਨਾਈਆਂ ਕਲਾਂ ਹੁਸ਼ਿਆਰਪੁਰ ਵਿਚ ਬੜੀ ਸ਼ਰਧਾ ਨਾਲ ਕਜਲਾ ਭਾਈਚਾਰੇ ਵਲੋਂ ਮਨਾਇਆ ਜਾਂਦਾ ਹੈ। ਮੇਲੇ ਦੀ ਅਗਲੀ ਤਾਰੀਖ ਹਲਾਤ ਸੁਖਾਵੇਂ ਹੋਣ ਤੇ ਘੋਸ਼ਿਤ ਕਰ ਦਿੱਤੀ ਜਾਵੇਗੀ।