ਕਕਕ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

ਜਿੰਨੇ ਮਰਜੀ ਸਾਡੇ ਤੇ ਬਣਾ ਲਵੋ ਘੇਰੇ
ਅਸੀਂ ਘੇਰੇ ਤੋੜਨਾ ਵੀ ਜਾਣਦੇ ਹਾਂ
ਵਿਸਾਓ ਜਿੰਨਾ ਹੁੰਦਾ ਤੁਹਾਥੋਂ,ਤਾਰਾਂ ਕੰਡੇਂ
ਅਸੀਂ ਕੰਡਿਆਂ ਤੇ ਸੌਣਾਂ ਵੀ ਜਾਣਦੇ ਹਾਂ
ਡਾਗਾਂ ਛੋਟੀਆਂ ਦੀਆਂ ਪੀੜਾਂ ਕੀ ਦਿਓਗੇਂ
 ਧੜ ਆਰੇ ਨਾਲ,ਬੰਦ ਬੰਦ ਕਟਵਾਉਣਾ ਜਾਣਦੇ ਹਾਂ
ਗੈਸ ਦੇ ਗੋਲੇ, ਕੀ ਪਾਣੀ ਦੀਆਂ ਬੁਸਾਰਾਂ
ਤੱਤੀਆਂ ਦੇਗਾਂ,ਤੱਤਾ ਰੇਤ ਸਹਿਣਾ ਜਾਣਦੇ ਹਾਂ
ਕੀ ਕਰੀਏ ਅੱਗੋਂ ,ਲੜਨ ਵਾਲੇ ਵੀ ਹੈ ਆਪਣੇ
 ਸਿੰਘ ਕੱਲੇ ਕੱਲੇ ਲੱਖ ਨਾਲ ,ਲੜਨਾ ਜਾਣਦੇ ਹਾਂ
ਜਿਸ ਨੇ ਵੀ ਪੰਜਾਬੀਆਂ ਤੇ ਜੁਲਮ ਕੀਤੇ
ਊਧਮ ਸਿੰਘ ਵਾਗੂ ਹਿਸਾਬ ਕਰਨਾ ਜਾਣਦੇ ਹਾਂ
ਗੁਰੂਆਂ,ਪੀਰਾਂ,ਯੋਧਿਆਂ ਦੇ ਹਾਂ, ਵਾਰਸ ਅਸੀਂ
ਹਰ ਮੁਸੀਬਤ ਨਾਲ,ਹੱਥ ਚਾਰ ਕਰਨਾ ਜਾਣਦੇ ਹਾਂ
ਸੰਧੂ ਕਲਾਂ,ਸਰਭਧਰਮਾਂ ਦਾ ਸਨਮਾਨ ਹੈ ਸਾਡੇ ਵਿੱਚ
ਧਰਮ ਹੇਤ ਅਸੀਂ,ਕੁਰਬਾਨ ਹੋਣਾ ਵੀ ਜਾਣਦੇ ਹਾਂ
ਜੋਗਿੰਦਰ ਸਿੰਘ ਸੰਧੂ
ਕਲਾਂ  ( ਬਰਨਾਲਾ)
Previous articleकर्म चंद एस एस ई को उनकी सेवा निवरती संबंधी समागम आयोजित
Next articleArmy soldier killed in Pakistan ceasefire violation on LoC