ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੂਰਾ ਦੇਸ਼ ਆਪਣੇ ਬਹਾਦੁਰ ਸੈਨਿਕਾਂ ਨੂੰ ਯਾਦ ਕਰ ਰਿਹਾ ਹੈ। ਉੱਥੇ ਹੀ ਬਾਲੀਵੁੱਡ ਨੇ ਇਸ ਗਾਣੇ ਰਾਹੀਂ ਪੁਲਵਾਮਾ ਦੇ ਸ਼ਹੀਦਾਂ ਨੂੰ ਯਾਦ ਕੀਤਾ ਹੈ।
ਮੁੰਬਈ – (ਹਰਜਿੰਦਰ ਛਾਬੜਾ) ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਹਸਤੀਆਂ ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਐਸ਼ਵਰਿਆ ਰਾਏ ਬੱਚਨ, ਆਮਿਰ ਖ਼ਾਨ, ਤਾਇਗਰ ਸ਼੍ਰੌਫ, ਕਾਰਤਿਕ ਆਰੀਅਨ ਅਤੇ ਰਣਬੀਰ ਕਪੂਰ ਨੇ ਇਕੱਠੇ ਹੋ ਕੇ ਸੀ ਆਰ ਪੀ ਐੱਫ਼ ਦੇ ਜਵਾਨਾਂ ਲਈ ਪੇਸ਼ ਕੀਤਾ। ਇਸ ਦੇ ਨਾਲ ਹੀ ਫ਼ਰਵਰੀ ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਉਨ੍ਹਾਂ ਸੈਨਿਕਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।
ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ, ਸੀ ਆਰ ਪੀ ਐੱਫ਼ ਇੰਡੀਆ ਨੇ ਆਪਣੇ ਟਵਿੱਟਰ ਹੈਂਡਲ ‘ਤੇ ਪੁਲਵਾਮਾ ਦੇ ਸੀ ਆਰ ਪੀ ਐੱਫ਼ ਦੇ ਸ਼ਹੀਦਾਂ ਲਈ ਟ੍ਰਿਬਿਊਟਰੀ ਗੀਤ ‘ਤੂੰ ਦੇਸ਼ ਮੇਰਾ’ ਦਾ ਪੋਸਟਰ ਜਾਰੀ ਕੀਤਾ ਹੈ। ਇਸ ਗਾਣੇ ਵਿੱਚ ਪੂਰਾ ਬਾਲੀਵੁੱਡ ਹੈ, ਜਿਨ੍ਹਾਂ ਨੇ ਸੀ.ਆਰ.ਬੀ.ਐਫ. ਦੇ ਪੁਲਵਾਮਾ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੱਤੀ। ਗਾਣੇ ਵਿੱਚ ਟਾਈਗਰ ਸ਼੍ਰੋਫ, ਆਮਿਰ ਖ਼ਾਨ, ਕਾਰਤਿਕ ਅਤੇ ਰਣਬੀਰ ਕਪੂਰ ਜਵਾਨਾਂ ਨੂੰ ਸਲਾਮ ਕਰਦੇ ਵਿਖਾਈ ਦੇ ਰਹੇ ਹਨ।