ਔਰਤ ਤੇਰੀ ਯਹੀ ਕਹਾਣੀ

ਰਮਿੰਦਰ ਰਮੀ

(ਸਮਾਜ ਵੀਕਲੀ)

ਲੜਕੀ ਜਨਮ ਲੈਂਦੀ ਹੈ ..ਪੜਾਈ ਲਿਖਾਈ ਕਰਦੀ ਹੈ ..ਆਪਣੇ ਭੈਣਾਂ ਭਰਾਵਾਂ ਨਾਲ ਆਪਣਾ ਬਚਪਨ ਆਪਣੇ ਮਾਪਿਆਂ ਦੇ ਘਰ ਬਤੀਤ ਕਰਦੀ ਹੈ ਵੱਡੇ ਹੋਣ ਤੇ ਉਸ ਦੇ ਮਾਂ ਪਿਉ ਵੱਲੋਂ ਲੜਕੀ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਤੂੰ ਤੇ ਪਰਾਹੁਣੀ ਹੈ ..ਤੇਰਾ ਅਸਲੀ ਘਰ ਵਿਆਹ ਤੋਂ ਬਾਦ ਤੇਰੀ ਸੁਸਰਾਲ ..ਤੇਰੇ ਪਤੀ ਦਾ ਘਰ ਹੈ ..

ਲੜਕੀ ਦੀ ਸ਼ਾਦੀ ਇਕ ਐਸੇ ਇਨਸਾਨ ਨਾਲ ਕਰ ਦਿੱਤੀ ਜਾਂਦੀ ਹੈ ..ਜਿਸ ਬਾਰੇ ਕੋਈ ਜਾਣਦਾ ਨਹੀਂ ..ਸ਼ਾਦੀ ਦੇ ਬਾਦ ਲੜਕੀ ਆਪਣੇ ਪਤੀ ਦੇ ਘਰ ਆ ਜਾਂਦੀ ਹੈ ..ਉਹ ਸਿਰ ਝੁਕਾ ਕੇ ਸੱਭ ਦਾ ਹੁਕਮ ਮੰਨਦੀ ਹੈ ..ਜੋ ਕੁਝ ਵੀ ਉਸ ਨੂੰ ਦਾਜ ਵਿੱਚ ਮਿਲਦਾ ਹੈ ..ਉਹ ਸੱਭ ਦੇ ਦਿੰਦੀ ਹੈ ..ਇਸ ਤਰਹ ਵੀ ਕਹਿ ਸਕਦੇ ਹਾਂ ਕਿ ਲੈ ਲਿਆ ਜਾਂਦਾ ਹੈ ..ਲੜਕੇ ਵਾਲ਼ਿਆਂ ਦੀ ਆਪਣੀ ਔਕਾਤ ਚਾਹੇ ਕੁਝ ਨਾ ਹੋਵੇ ..ਮਿਹਨੇ ਤਿਹਨੇ ਦੇਣ ਤੋਂ ਗੁਰੇਜ਼ ਨਹੀਂ ਕਰਨਗੇ ਕਿ ਇਸ ਦੇ ਮਾਪਿਆ ਨੇ ਕੀ ਦਿੱਤਾ ਹੈ

..ਇਕ ਚਪੜਾਸੀ ਵੀ ਆਪਣੀ ਧੀ ਨੂੰ ਐਨਾ ਦੇ ਦਿੰਦਾ ਹੈ ….
ਬੱਚੇ ਹੋ ਜਾਂਦੇ ਨੇ ..ਉਹ ਆਪਣੇ ਗ਼ਮ ਤੇ ਦਰਦ ਨੂੰ ਛੁਪਾ ਕੇ ਆਪਣੀ ਗ੍ਰਹਿਸਥੀ ਵਿੱਚ ਰੁੱਝ ਜਾਂਦੀ ਹੈ ..ਸਾਰਾ ਦਿਨ ਘਰ ਦਾ ਕੰਮ ਕਰਨਾ ..ਸੁਸਰਾਲ ਤੋਂ ਹਰ ਆਏ ਗਏ ਮਹਿਮਾਨ ਦੀ ਖਾਤਿਰਦਾਰੀ ਕਰਨੀ ..ਪਤੀ ਨੇ ਫਿਰ ਵੀ ਖੁਸ਼ ਨਹੀਂ ਹੋਣਾ ..ਹੱਥ ਚੁੱਕਣਾ ਗਾਲੀ ਗਲੋਚ ਕਰਨਾ ..ਹਰ ਵੇਲੇ ਸੱਭ ਵੱਲੋਂ ਇਹ ਕਹਿਣਾ ਕਿ ਇਸਨੂੰ ਤੇ ਆਪਣੇ ਮਾਪਿਆ ਦੀ ਪਾਨ ਚੜ੍ਹੀ ਹੋਈ ਹੈ ..ਜੋ ਮਾਪਿਆ ਨੇ ਜਾਂ ਕਿਸੇ ਹੋਰ ਨੇ ਦੇਣਾ ਲੈ ਲੈਣਾ ..ਹਰ ਡੀਮਾਂਡ ਪੂਰੀ ਕੀਤੀ ਜਾਂਦੀ ਹੈ ..

ਪਤਨੀ ਦੇ ਜੁਆਨ ਭਰਾ ਦੇ ਇਸ ਦੁਨੀਆਂ ਤੋਂ ਅਚਾਨਕ ਤੁਰ ਜਾਣ ਤੇ ਬੰਦੇ ਦੇ ਪਿਉ ਦਾ ਇਹ ਕਹਿਣਾ ਕਿ ਫਿਰ ਕੀ ਹੋਇਆ ਦੁਨੀਆਂ ਵਿੱਚ ਬਹੁਤ ਮਰਦੇ ਨੇ ..ਲੜਕੀ ਤੇ ਕੀ ਬੀਤਦੀ ਹੈ ਇਹ ਉਹੀ ਜਾਣਦੀ ਹੈ …

ਪਤੀ ਵੱਲੋਂ ਹਰ ਇਕ ਸਾਹਮਣੇ ਤੇ ਹਰ ਜਗ੍ਹਾ ਬੜੀ ਬਦਤਮੀਜ਼ੀ ਨਾਲ ਗੱਲ ਕਰਨੀ ..ਕਿਸੇ ਨਾਲ ਗੱਲ ਨਹੀਂ ਕਰਨ ਦੇਣੀ ..ਨਾ ਘਰ ਕੋਈ ਆਏ ਨਾ ਕਿਤੇ ਜਾਣ ਦੇਣਾ ..ਹਰ ਇਕ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣਾ ..ਅਗਰ ਕੋਈ ਆ ਗਿਆ ਹੈ ਤੇ ਪਤਾ ਲਗਾਉਣਾ ਕੀ ਕੌਣ ਹੈ ਤੇ ਕਿੱਥੋਂ ਕੋਈ ਆਇਆ ਹੈ ਪਿੱਛਾ ਕਰਨਾ …

ਫਿਰ ਵੀ ਔਰਤ ਸੱਭ ਬਰਦਾਸ਼ਤ ਕਰਦੀ ਹੈ ..ਰੋਜ਼ ਰਾਤ ਨੂੰ ਜਦ ਉਹ ਉਹ ਥੱਕੀ ਹਾਰੀ ਬਿਸਤਰ ਤੇ ਲੇਟਦੀ ਹੈ ਤੇ ਆਪਣੇ ਕਰਮਾਂ ਨੂੰ ਕੋਸਦੀ ਹੈ ਤੇ ਸੋਚਦੀ ਹੈ ਕੀ ਇਸੇ ਦਾ ਨਾਮ ਸ਼ਾਦੀ ਹੈ ..ਮਰਨ ਦਾ ਸੋਚਦੀ ਹੈ ਤੇ ਪਤੀ ਵੱਲੋਂ ਨੋਟ ਲਿਖਾ ਕੇ ਰੱਖ ਲਿਆ ਜਾਂਦਾ ਹੈ ਕਿ ਲਿਖ ਕੇ ਦੇ ਦੇ ਕਿ ਮੈਂ ਆਪਣੀ ਮਰਜ਼ੀ ਨਾਲ ਮਰ ਰਹੀ ਹਾਂ ..

ਔਰਤ ਨੂੰ ਆਪਣੇ ਬੱਚਿਆਂ ਦਾ ਸਹਾਰਾ ਨਾ ਹੋਵੇ ਤੇ ਕੱਦ ਦੀ ਮਰ ਗਈ ਹੋਵੇ ..ਬੱਚਿਆਂ ਦੀ ਸ਼ਾਦੀ ਹੋ ਜਾਂਦੀ ਹੈ ..ਉਸ ਬੰਦੇ ਦੀਆਂ ਆਦਤਾਂ ਫਿਰ ਵੀ ਨਹੀਂ ਬਦਲ ਦੀਆਂ ..ਉਹ ਬੰਦਾ ਪਤਨੀ ਤੇ ਉਸ ਦੇ ਘਰ ਦਿਆਂ ਨੂੰ ਬਹੁਤ ਇਤਰਾਜ਼ ਯੋਗ ਗਾਲਾਂ ਕੱਢਦਾ ਹੈ ..ਔਰਤ ਸਾਰੀ ਉਮਰ ਤਨਾਅ ਵਾਲੀ ਜ਼ਿੰਦਗੀ ਬਤੀਤ ਕਰਦੀ ਹੈ ..ਪਤੀ ਦੇ ਘਰ ਦੇ ਤੇ ਉਸ ਦੇ ਭੈਣਾਂ ਭਰਾਵਾਂ ਨੂੰ ਉਹ ਸੰਤ ਔਰ ਸਾਊ ਹੀ ਲੱਗੇਗਾ ..ਜਿਹੜਾ ਇਨਸਾਨ ਐਨੀ ਘਟੀਆ ਸੋਚ ਰੱਖਦਾ ਹੋਵੇ ਕਿ ਪਤਨੀ ਨੇ ਆਪਣੇ ਜਿਸ ਭਰਾ ਨੂੰ ਗੋਦ ਵਿੱਚ ਖਿਡਾਇਆ ਹੋਵੇ ਉਸ ਭੈਣ ਭਰਾ ਦੇ ਰਿਸ਼ਤੇ ਲਈ ਬਹੁਤ ਘਟੀਆ ਸ਼ਬਦਾਂ ਦੀ ਵਰਤੋਂ ਕਰੇ ..

ਲਾਹਨਤ ਹੈ ਐਸੇ ਬੰਦੇ ਨੂੰ ..ਜਿਹੜਾ ਔਰਤ ਨੂੰ ਨੌਕਰ ਤੇ ਪਾਗਲ ਕਹੇ ..ਜੋ ਇਨਸਾਨ ਉਸਦੀ ਸਾਰੀ ਉਮਰ ਦੀ ਤਪੱਸਿਆ ਜੋ ਇਸ ਘਰ ਨੂੰ ਦਿੱਤੇ ਨੇ ਮੈਨਟਲੀ ਤੇ ਫਿਜੀ਼ਕਲੀ ਦੁੱਖ ਸਹਿ ਕੇ ਬੰਦਾ ਉਸਦੀ ਇਹ ਕਦਰ ਪਾਉਂਦਾ ਹੈ ਕਿ ਤੈਨੂੰ ਕੀ ਦੇਣਾ ਹੈ ਤੂੰ ਤੇ 40 ਸਾਲ ਦੀ ਰੋਟੀਆਂ ਖਾਂਦੀ ਆ ਰਹੀ ਹੈ … ਤੂੰ ਤੇ ਇਕ ਨੋਕਰਨੀ ਹੈਂ ..ਵਾਹ ਰੀ ਕਿਸਮਤ ..ਕੀ..ਇਸੇ ਦਾ ਨਾਮ ਸ਼ਾਦੀ ਹੈ ..ਪਤੀ ਦੀ ਗੰਦੀ ਸੋਚ ਕਿ ਔਰਤ ਭੋਗਣ ਦੀ ਚੀਜ਼ ਤੇ ਸਿਰਫ ਘਰ ਦਾ ਕੰਮ ਕਰਨ ਲਈ ਨੌਕਰ ਹੁੰਦੀ ਹੈ ……

ਕਹਿੰਦੇ ਨੇ ਜਦ ਪਿਆਲਾ ਭਰ ਜਾਂਦਾ ਹੈ ਤੇ ਛਲਕਦਾ ਹੈ ..ਇਸੇ ਤਰਹ ਔਰਤ ਦੇ ਸਬਰ ਸੰਤੋਖ ਦਾ ਪਿਆਲਾ ਜਦ ਭਰ ਜਾਂਦਾ ਹੈ ਤੇ ਉਹ ਇਕ ਫੈਸਲਾ ਕਰਦੀ ਹੈ ..ਡੂ ਔਰ ਡਾਈ ਦਾ ..ਉਹ ਦੇਖਦੀ ਹੈ ਕਿ ਬੱਚੇ ਆਪਣੀ ਲਾਈਫ ਵਿੱਚ ਖੁਸ਼ ਨੇ ..ਮੈਂ ਵੀ ਥੋੜਾ ਸਟਰੈਸ ਫ੍ਰੀ ਲਾਈਫ ਬਤੀਤ ਕਰਾਂ …ਇਸ ਫ਼ੈਸਲੇ ਤੋਂ ਵੀ ਕੋਈ ਖੁਸ਼ ਨਹੀਂ ਹੁੰਦਾ ..ਆਪਣੇ ਹੀ ਲੋਕ ਕਹਿਣਗੇ ਕੀ ਗੱਲ ਕੋਈ ਹੋਰ ਮਿਲ ਗਿਆ ਹੈ ਜਾਂ ਕੱਟਣੀਆਂ ਪੈਂਦੀਆਂ ਨੇ ..ਕੋਈ ਵੀ ਇਨਸਾਨ ਕਦੀ ਆਤਮ ਹੱਤਿਆ ਨਹੀਂ ਕਰਨੀ ਚਾਹੁੰਦਾ ਪਰ ਹਾਲਾਤ ਐਸੇ ਹੋ ਜਾਂਦੇ ਨੇ ਕਿ ਇਨਸਾਨ ਬੇਵਸ ਹੋ ਜਾਂਦਾ ਹੈ …

ਭਰਿਆ ਹੋਇਆ ਭਾਂਡਾ ਹਮੇਸ਼ਾਂ ਛਲਕਦਾ ਹੈ …ਦੱਬੀ ਹੋਈ ਅੱਗ ਹਮੇਸ਼ਾਂ ਭੜਕਦੀ ਹੈ ..ਜਿਹੜੀ ਔਰਤ ਸਾਰੀ ਉਮਰ ਗੂੰਗੀ ਬਣ ਕੇ ਰਹਿੰਦੀ ਹੈ ..ਉਮਰ ਦੇ ਹਿਸਾਬ ਨਾਲ ਉਸ ਦੀ ਸਹਿਨ ਸ਼ਕਤੀ ਤੇ ਸਿਹਤ ਵੀ ਜੁਆਬ ਦੇ ਜਾਂਦੀ ਹੈ ..ਔਰਤ ਦਾ ਇਹ ਬਨਵਾਸ ..ਇਹ ਉਮਰ ਕੈਦ ਕਦੀ ਖਤਮ ਨਹੀਂ ਹੁੰਦਾ ..

ਅਸੀਂ ਔਰਤਾਂ ਤੇ ਬਹੁਤ ਸੈਮੀਨਾਰ ਕਰਦੇ ਹਾਂ ..ਔਰਤਾਂ ਤੇ ਬਹੁਤ ਕੁਝ ਲਿਖਿਆ ਵੀ ਜਾਂਦਾ ਹੈ ਪਰ ਬੰਦੇ ਦੀ ਸੋਚ ਨੂੰ ਨਹੀਂ ਬਦਲ ਸਕਦੇ …
ਗੁਰਬਾਣੀ ਵਿੱਚ ਵੀ ਸਾਡੇ ਗੁਰੂ ਸਾਹਿਬ ਜੀ ਨੇ ਲਿਖਿਆ ਹੈ ਕਿ …
ਸੋ ਕਿਉਂ ਮੰਦਾ ਆਖੀਏ
ਜਿਤ ਜੰਮੇ ਰਾਜਾਨਿ …..
ਇਕ ਗੀਤ ਵੀ ਹੈ ..
ਔਰਤ ਨੇ ਜਨਮ ਦਿਆ ਮਰਦੋਂ ਕੋ …
ਵਾਰਸ ਸ਼ਾਹ ਨੇ ਵੀ ਲਿਖਿਆ ਹੈ ਕਿ ..
ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਏ
ਭਾਵੈਂ ਕੱਟੀਏ ਪੋਰੀਆਂ ਪੋਰੀਆਂ ਜੀ ….
ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਕਿ ..
ਕੁੱਤਾ ਰਾਜ ਬਹਾਲ਼ੀਏ ਫਿਰ ਚੱਕੀ ਚੱਟੇ ..

ਬੱਚਿਆਂ ਨੂੰ ਅਸੀਂ ਨੈਤਿਕਤਾ ਦਾ ਪਾਠ ਪੜਾਉਂਦੇ ਹਾਂ …ਬੱਚੇ ਅਮਲ ਵੀ ਜਲਦੀ ਕਰਦੇ ਨੇ ..ਵੈਸੇ ਵੀ ਬੱਚਿਆਂ ਵਿੱਚ ਬਹੁਤ ਨੈਤਿਕਤਾ ਹੁੰਦੀ ਹੈ ..ਐਸੇ ਬੰਦਿਆਂ ਵਿੱਚ ਕਦੀ ਨੈਤਿਕਤਾ ਨਹੀਂ ਆ ਸਕਦੀ …

ਔਰਤ ਕੱਦ ਤੱਕ ਇਹ ਸੱਭ ਬਰਦਾਸ਼ਤ ਕਰਦੀ ਰਹੇਗੀ ਤੇ ਜ਼ਿੱਲਤ ਭਰੀ ਜ਼ਿੰਦਗੀ ਜੀਉਂਦੀ ਰਹੇਗੀ ..ਜਿਸ ਨੇ ਉਸ ਦੀ ਕੀਮਤ ਸਾਰੀ ਉਮਰ ਦੀਆਂ ਰੋਟੀਆ ਦਾ ਮਿਹਣਾ ਦੇ ਕੇ ਚੁਕਾਈ ਹੈ ਤੇ ਇਹ ਕਹਿਣਾ ਕਿ ਇਹ ਮੇਰਾ ਘਰ ਹੈ ..ਇਕ ਕੰਮ ਵਾਲੀ ਨੂੰ ਅਸੀਂ ਤਨਖ਼ਾਹ ਰੋਟੀ ਕੱਪੜਾ ਸੱਭ ਦਿੰਦੇ ਹਾਂ ਅਗਰ ਅਸੀਂ ਉਸ ਨਾਲ ਉੱਚੀ ਅਵਾਜ਼ ਵਿੱਚ ਗੱਲ ਕਰਦੇ ਹਾਂ ਤੇ ਉਹ ਕੰਮ ਛੱਡ ਕੇ ਚਲੇ ਜਾਂਦੀ ਹੈ ..ਇਕ ਔਰਤ ਜਿਹੜੀ ਸਵੇਰ ਤੋਂ ਰਾਤ ਤੱਕ ਕੰਮ ਕਰਦੀ ਹੈ ਉਸਦੀ ਕੋਈ ਤਨਖ਼ਾਹ ਨਹੀਂ ..ਉਸ ਦਾ ਆਪਣਾ ਕੋਈ ਘਰ ਨਹੀਂ ..

ਉਹ ਸੋਚਦੀ ਹੈ ਕਿ ਰੱਬ ਦਾ ਘਰ ਹੀ ਉਸ ਦਾ ਅਸਲੀ ਘਰ ਹੈ ..ਔਰਤ ਬਹੁਤ ਕੁਝ ਕਰ ਸਕਦੀ ਹੈ ਪਰ ਮੋਹ ਪਿਆਰ ਤੇ ਜ਼ੁੰਮੇਵਾਰੀਆਂ ਦੀਆਂ ਜ਼ੰਜੀਰਾਂ ਨੇ ਉਸ ਦੇ ਪੈਰ ਜਕੜੇ ਹੁੰਦੇ ਨੇ ..ਉਹ ਵਾਹਿਗੁਰੂ ਅੱਗੇ ਅਰਜੋਦੜੀਆਂ ਕਰਦੀ ਹੈ ਕਿ ਹੇ ਵਾਹਿਗੁਰੂ ! ਮੈਨੂੰ ਆਪਣੇ ਕੋਲ ਬੁਲਾ ਲਉ ਤੇ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦੇਣੀ ਕਿਉਂਕਿ ਔਰਤ ਦਾ ਕੋਈ ਘਰ ਨਹੀਂ ਹੁੰਦਾ ..

ਹਉਂ ਤੁਮਰੀ ਕਰਉਂ ਨਿੱਤ ਆਸ

ਪ੍ਰਭਿ ਮੋਹਿ ਕਬਿ ਗਲਿ ਲਾਵਾਂਹਿਗੇ …

ਸੱਚਮੁਚ ਸ਼ਾਇਦ ਔਰਤ ਤੇਰੀ ਯਹੀ ਕਹਾਣੀ ਹੈ ਤੇ ਮਰਨ ਤੱਕ ਯਹੀ ਕਹਾਣੀ ਰਹੇਗੀ ..ਔਰਤ ਤੂੰ ਐਨੀ ਲਾਚਾਰ ਕਿਉੰ ਹੈ ..ਰੋਜ਼ ਦੀ ਮੌਤ ਮਰਨ ਨਾਲ਼ੋਂ ਇੱਕੋ ਵਾਰ ਮਰਨਾ ਬਹੁਤ ਅਸਾਨ ਹੈ ਇਕ ਜ਼ਿੰਦਾ ਲਾਸ਼ ਬਣ ਕੇ ਜੀਣਾ …ਉਫਫਫਫਫ….

ਰਮਿੰਦਰ ਰਮੀ

Previous articleਗਾਇਕ ਆਰ ਡੀ ਸਾਗਰ ਦਾ ਟਰੈਕ ‘ਭੀਮ ਦੇ ਕਿਰਦਾਰ’ ਰਿਲੀਜ਼
Next articleਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਫੁੱਟਬਾਲ ਟੀਮ ਨੇ ਕਰਵਾਇਆ ਮੈਚ