(ਸਮਾਜ ਵੀਕਲੀ)
ਜਿੱਥੇ ਦੇਖਾਂ ਔਰਤ ਤੂੰ ਜਾ ਹੀ ਖੜ੍ਹਦੀ,
ਨਫਰਤਾਂ ਦੇ ਇਸ ਦੌਰ ਚ,
ਸਬਕ਼ ਮੁਹੱਬਤ ਦਾ ਪੜ੍ਹਦੀ,
ਸਜਦਾ ਉਹਨਾਂ ਨੂੰ ਜੋ ਵਜੂਦ ਲਈ ਅੜੀਆਂ ਨੇ,
ਧੰਨ ਉਹ ਔਰਤਾਂ ਜੋ ਕਿਰਸਾਨੀ ਨਾਲ ਖੜੀਆਂ ਨੇ.
ਭੀੜ ਪਵੇ ਔਲਾਦ ਤੇ ਆਖਰੀ ਸਾਹ ਵੀ ਲੜਦੀ,
ਕਦਮ ਨਾਲ ਕਦਮ ਮਿਲਾ ਕੇ ਚੱਲੇ,
ਕਦੇ ਨਾ ਇਹ ਪਿੱਛੇ ਮੁੜਦੀ,
ਸੀਸ ਜੁਕਾਵਾਂ ਉਹਨਾਂ ਨੂੰ ਜੋ ਕੌਮ ਲਈ ਲੜੀਆਂ ਨੇ,
ਧੰਨ ਉਹ ਔਰਤਾਂ ਜੋ ਕਿਰਸਾਨੀ ਨਾਲ ਖੜੀਆਂ ਨੇ.
ਕਰਮਜੀਤ ਕਿਉਂ ਤੂੰ ਫ਼ਿਕਰ ਹੈਂ ਕਰਦੀ,
ਸਫ਼ਲ ਹੋ ਜਾਣਾ ਇੱਕ ਦਿਨ ਤੂੰ,
ਭਾਵੇਂ ਦੁਨੀਆਂ ਇਹ ਤੰਗ ਬੜਾ ਕਰਦੀ,
ਮਾਤਾ ਗੁਜਰੀ, ਮਾਈ ਭਾਗੋ ਦੀਆਂ ਸਾਖੀਆਂ ਪੜੀਆਂ ਨੇ
ਧੰਨ ਉਹ ਔਰਤਾਂ ਜੋ ਕਿਰਸਾਨੀ ਨਾਲ ਖੜੀਆਂ ਨੇ.
ਕਰਮਜੀਤ ਕੌਰ ਸਮਾਓ
ਜ਼ਿਲ੍ਹਾ ਮਾਨਸਾ l
7888900620