ਓ ਰੱਬ ਵਰਗੀ ਸਖਸ਼ੀਅਤ ਬੜਾ ਔਖਾ ਏ, ਤੁਹਾਡੇ ਜਾਣ ਦਾ ਦੁੱਖ ਸਹਿਣਾ, ਜਿੰਦਗੀ ਦੇ ਵਿੱਚ ਔਖੇ ਸੌਖੇ ਰਾਹਾਂ ਤੇ ਚੱਲ ਬੜਾ ਨਾਮ ਸੀ ਤੁਸੀਂ ਕਮਾ ਲਿਆ, ਹਰ ਪਲ ਮੁਸਕਰਾਹਟ ਨੂੰ ਚਿਹਰੇ ਦਾ ਸਿੰਗਾਰ ਸੀ ਬਣਾ ਲਿਆ, ਬੜੀ ਅਮੁੱਲ ਆਦਤ ਸੀ ਤੁਹਾਡੀ ਦੂਸਰਿਆਂ ਨੂੰ ਵੀ ਹਸਾਉਂਦੇ ਰਹਿਣਾ, ਓ ਰੱਬ ਵਰਗੀ ਸਖਸ਼ੀਅਤ—–
ਤੁਹਾਡੇ ਦੋਸਤਾਂ ਨੂੰ ਤੁਹਾਡੇ ਵਰਗਾ ਦੋਸਤ ਨਹੀਂ ਲੱਭਣਾ, ਬੱਚਿਆਂ ਨੂੰ ਤੁਹਾਡੇ ਵਰਗਾ ਹੋਰ ਚੰਗਾ ਮਾਰਗ ਦਰਸ਼ਕ ਨਹੀਂ ਫੱਬਣਾ, ਹੁਣ ਕੀਹਨੇ ਤੁਹਾਡੇ ਵਾਗ ਬੇਸਹਾਰਿਆਂ ਦੇ ਰਾਹਾਂ ਵਿੱਚੋਂ ਕੰਢੇ ਚੁੱਗ ਫੁੱਲ ਬਣ ਵਿਛ ਲੈਣਾ, ਓ ਰੱਬ ਵਰਗੀ ਸਖਸ਼ੀਅਤ—-
ਸਵੇਰੇ ਉਠਕੇ ਚਾਹ ਦਾ ਕੱਪ ਪੀ, ਨਹਾ ਧੋ ਕੇ ਨਿਤਨੇਮ ਸੀ ਕਰ ਲੈਦੇ, ਤਿਆਰ ਬਰ ਤਿਆਰ ਹੋ ਕੇ ਥੋੜਾ ਟਾਇਮ ਲਈ ਅਖਬਾਰ ਸੀ ਪੜ੍ਹ ਲੈਦੇ, ਸਾਰਾ ਦਿਨ ਦੀ ਭੱਜ ਦੌੜ ਵਿੱਚ ਤੁਸੀਂ ਨਹੀਂ ਸੀ ਟਿਕ ਕੇ ਬਹਿਣਾ, ਓ ਰੱਬ ਵਰਗੀ ਸਖਸ਼ੀਅਤ——
ਇਸ ਨਾਮਰਾਦ ਬਿਮਾਰੀ ਨਾਲ ਲੜਦੇ ਵੀ, ਉਹ ਪਰਮਾਤਮਾ ਦੀ ਮੌਜ ਵਿੱਚ ਸੀ ਰਹਿੰਦੇ, ਐਵੇਂ ਤਾਂ ਨਹੀਂ ਦਾਦਾ ਜੀ ਸਾਰੇ ਨੈਣੇਵਾਲ ਦੇ ਮੌਜੀ ਸਾਹਿਬ ਕਹਿ ਕਹਿ ਰੋਦੇ ਰਹਿੰਦੇ, ਸਾਨੂੰ ਪਤਾ ਨਹੀਂ ਸੀ ਤੁਸੀਂ ਸਾਨੂੰ ਐਨੀ ਛੇਤੀ ਅਲਵਿਦਾ ਕਹਿਣਾ, ਓ ਰੱਬ ਵਰਗੀ ਸਖਸ਼ੀਅਤ ਬੜਾ ਔਖਾ ਏ, ਤੁਹਾਡੇ ਜਾਣ ਦਾ ਦੁੱਖ ਸਹਿਣਾ।
ਗੁਰਸੰਗੀਤ ਕੌਰ ਸੰਧੂ ਨੈਣੇਵਾਲ
62841-23811