ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ‘ਨਿਜਾਮ’ ਵਾਲੀ ਟਿੱਪਣੀ ਦਾ ਜੁਆਬ ਦਿੰਦਿਆਂ ਏਆਈਐੱਮਆਈਐੱਮ ਮੁਖੀ ਓਵਾਇਸੀ ਨੇ ਕਿਹਾ ਹੈ ਕਿ ਭਾਰਤ ਉਸ ਦੇ ਪਿਤਾ ਦਾ ਮੁਲਕ ਹੈ ਅਤੇ ਕੋਈ ਵੀ ਇੱਥੋਂ ਭੱਜ ਕੇ ਨਹੀਂ ਜਾ ਰਿਹਾ। ਇੱਥੇ ਐਤਵਾਰ ਰਾਤੀਂ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਦਿਤਿਆਨਾਥ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਭਾਸ਼ਾ ਬੋਲ ਰਹੇ ਹਨ ਅਤੇ ਇਤਿਹਾਸ ਤੋਂ ਅਣਜਾਣ ਹਨ। ਉਹ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੱਲੋਂ ਤਿਲੰਗਾਨਾ ਵਿਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਕੀਤੀ ਉਸ ਟਿੱਪਣੀ ਦਾ ਜੁਆਬ ਦੇ ਰਹੇ ਸਨ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜੇਕਰ ਇਸ ਦੱਖਣੀ ਸੂਬੇ ਵਿਚ ਭਾਜਪਾ ਸੱਤਾ ਵਿਚ ਆ ਗਈ ਤਾਂ ਓਵਾਇਸੀ ਨੂੰ ਨਿਜਾਮ ਵਾਂਗ ਹੈਦਰਾਬਾਦ ਛੱਡ ਕੇ ਭੱਜਣਾ ਪਵੇਗਾ।ਓਵਾਇਸੀ ਨੇ ਕਿਹਾ,‘ਜੇਕਰ ਤੁਸੀਂ ਇਤਿਹਾਸ ਪੜ੍ਹਿਆ ਹੁੰਦਾ ਤਾਂ ਤੁਹਾਨੂੰ ਪਤਾ ਹੁੰਦਾ ਕਿ ਨਿਜਾਮ ਨੇ ਹੈਦਰਬਾਦ ਨਹੀਂ ਛੱਡਿਆ ਸੀ ਅਤੇ ਮੀਰ ਓਸਮਾਨ ਅਲੀ ਖਾਨ ਨੂੰ ਰਾਜ ਪ੍ਰਮੁਖ ਬਣਾਇਆ ਗਿਆ ਸੀ ਤੇ ਜਦੋਂ ਚੀਨ ਨਾਲ ਜੰਗ ਲੱਗੀ ਸੀ ਤਾਂ ਇਸੇ ਨਿਜਾਮ ਨੇ ਆਪਣਾ ਸੋਨਾ ਦਿੱਤਾ ਸੀ…’
INDIA ਓਵਾਇਸੀ ਵੱਲੋਂ ਯੋਗੀ ਨੂੰ ਮੋੜਵਾਂ ਜਵਾਬ