ਕਾਠਮੰਡੂ (ਸਮਾਜਵੀਕਲੀ) : ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੇ ਸਿਆਸੀ ਭਵਿੱਖ ਬਾਰੇ ਫ਼ੈਸਲਾ ਲੈਣ ਲਈ ਹੁਕਮਰਾਨ ਧਿਰ ਨੇਪਾਲ ਕਮਿਊਨਿਸਟ ਪਾਰਟੀ ਦੀ ਅਹਿਮ ਬੈਠਕ ਅੱਜ ਫਿਰ ਟਲ ਗਈ। ਹੁਣ ਇਹ ਬੈਠਕ ਸ਼ੁੱਕਰਵਾਰ ਨੂੰ ਹੋਵੇਗੀ ਤਾਂ ਜੋ ਪਾਰਟੀ ਆਗੂ ਸੱਤਾ ’ਚ ਵੰਡ ਬਾਰੇ ਕਿਸੇ ਸਮਝੌਤੇ ’ਤੇ ਪਹੁੰਚ ਸਕਣ। ਪ੍ਰਧਾਨ ਮੰਤਰੀ ਦੇ ਪ੍ਰੈੱਸ ਸਲਾਹਕਾਰ ਨੇ ਕਿਹਾ ਕਿ ਆਗੂ ਵਾਰਤਾ ਲਈ ਹੋਰ ਸਮਾਂ ਚਾਹੁੰਦੇ ਸਨ ਜਿਸ ਕਰਕੇ ਬੈਠਕ ਮੁਲਤਵੀ ਕੀਤੀ ਗਈ ਹੈ।
HOME ਓਲੀ ਦੇ ਭਵਿੱਖ ਬਾਰੇ ਪਾਰਟੀ ਦੀ ਬੈਠਕ ਫਿਰ ਟਲ਼ੀ