ਐੱਸ.ਡੀ. ਕਾਲਜ ਫਾਰ ਵੁਮੈਨ ‘ਚ 2 ਦਿਨਾਂ ਟੇਲੈਂਟ ਹੰਟ ਸੰਪੰਨ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ): ਐਸ. ਡੀ. ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਅਤੇ ਯੂਥ ਕਲੱਬ ਦੇ ਇੰਚਾਰਜ ਮੈਡਮ ਰਜਿੰਦਰ ਕੌਰ ਦੀ ਦੇਖ ਰੇਖ ਵਿੱਚ ਦੋ ਦਿਨਾ ਟੇਲੈਂਟ ਹੰਟ ਦੇ ਦੂਜੇ ਦਿਨ ਵਿਦਿਆਰਥਣਾਂ ਸੋਲੋ ਡਾਂਸ, ਗਰੁੱਪ ਡਾਂਸ ਅਤੇ ਫੈਂਸੀ ਡਰੈੱਸ ਮੁਕਾਬਲੇ ਵਿੱਚ ਵਿਦਿਆਰਥਣਾਂ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸੋਲੋ ਡਾਂਂਸ ਮੁਕਾਬਲੇ ਵਿੱਚ ਬੀ ਕਾਮ ਭਾਗ ਤੀਜਾ ਦੀ ਅਮਨਦੀਪ ਕੌਰ ਜੇਤੂ ਰਹੀ । ਗਰੁੱਪ ਡਾਂਸ ਵਿਚ ਨਿਧੀ ਤੇ ਕੁਲਵਿੰਦਰ ਕੌਰ ਜੇਤੂ ਰਹੀਆਂ । ਇਸੇ ਤਰ੍ਹਾਂ ਫੈਂਸੀ ਡਰੈੱਸ ਵਿਚ ਜਪਜੀਤ ਕੌਰ ਜੇਤੂ ਰਹੀ । ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਨੇ ਵਿਦਿਆਰਥਣਾਂ ਵੱਲੋਂ ਦਿਖਾਈ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਮੈਡਮ ਰਜਨੀ ਬਾਲਾ, ਰਾਜਬੀਰ ਕੌਰ, ਕਸ਼ਮੀਰ ਕੌਰ, ਸੁਨੀਤਾ ਕਲੇਰ, ਰੀਟਾ ਮਸੀਹ ਆਦਿ ਸਟਾਫ ਮੈਂਬਰ ਹਾਜ਼ਰ ਸਨ ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਨਾਰਸ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਦੁਸਿਹਰਾ ਮਨਾਇਆ