ਮਾਸਕੋ (ਸਮਾਜ ਵੀਕਲੀ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫ਼ਤੇ ਉਜ਼ਬੇਕਿਸਤਾਨ ਵਿੱਚ ਐੱਸਸੀਓ ਦੇ ਸਿਖਰ ਸੰਮੇਲਨ ਤੋਂ ਇਲਾਵਾ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਸਥਿਤੀ ਅਤੇ ਸੰਯੁਕਤ ਰਾਸ਼ਟਰ ਤੇ ਜੀ20 ਮੈਂਬਰ ਦੇਸ਼ਾਂ ਵਿਚਾਲੇ ਦੁਵੱਲੇ ਸਹਿਯੋਗ ਦੇ ਮੁੱਦਿਆਂ ’ਤੇ ਚਰਚਾ ਕਰਨਗੇ। ਪੂਤਿਨ ਅਤੇ ਮੋਦੀ 15 ਤੋਂ 16 ਸਤੰਬਰ ਤੱਕ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਕੌਂਸਲ ਆਫ ਹੈੱਡਜ਼ ਆਫ ਸਟੇਟ ਦੀ 22ਵੀਂ ਮੀਟਿੰਗ ਵਿੱਚ ਸ਼ਾਮਲ ਹੋਣਗੇ।
HOME ਐੱਸਸੀਓ ਸਿਖਰ ਸੰਮੇਲਨ ’ਚ ਹੋਵੇਗੀ ਪੂਤਿਨ ਤੇ ਮੋਦੀ ਦੀ ਮੁਲਾਕਾਤ