ਬਰਨਾਲਾ ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333
(ਸਮਾਜਵੀਕਲੀ) : ਥਾਣਾ ਸਿਟੀ-1 ਦੇ ਐੱਚਐੱਚਓ ਬਲਜੀਤ ਸਿੰਘ ਤੇ ਬੱਸ ਸਟੈਂਚ ਚੌਂਕੀ ਦੇ ਥਾਣੇਦਾਰ ਦੇ ਖਿਲਾਫ਼ ਪੈਸੇ ਲੈ ਕੇ ਦੋਸ਼ੀਆਂ ਨੂੰ ਛੱਡਣ ’ਤੇ ਭਿ੍ਸ਼ਾਟਚਾਰ ਦਾ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ 7 ਜੂਨ ਨੂੰ ਇਕ ਲੜਕੀ ਬਿਨ੍ਹਾਂ ਦੱਸੇ ਆਪਣੇ ਘਰੋਂ ਚਲੀ ਗਈ ਸੀ, ਜਿਸ ਦਾ ਨਾਮ ਮਨਦੀਪ ਕੌਰ ਸੋਨੀ ਪਤਨੀ ਜਗਦੇਵ ਸਿੰਘ ਵਾਸੀ ਸਾਹਿਬਜਾਦਾ ਅਜੀਤ ਸਿੰਘ ਨਗਰ ਬਰਨਾਲਾ ਹੈ।
16 ਜੂਨ ਨੂੰ ਉਸ ਦੇ ਪਤੀ ਵਲੋਂ ਥਾਣਾ ਸਿਟੀ ’ਚ ਮਾਮਲਾ ਦਰਜ ਕਰਵਾਇਆ ਗਿਆ ਸੀ, ਜਿਸ ਐਫ਼ਆਈ ਆਰ ਨੰਬਰ 314 ਹੈ। ਉਨ੍ਹਾਂ ਦੱਸਿਆ ਕਿ ਦਰਜ਼ ਮਾਮਲੇ ’ਚ ਉਕਤ ਔਰਤ ਦੇ ਪਤੀ ਨੇ ਬਿਆਨ ਦਰਜ ਕਰਵਾਏ ਸਨ ਕਿ ਉਸ ਦੀ ਘਰਵਾਲੀ ਨੂੰ ਕੋਈ ਨਾਮਾਲੂਮ ਵਿਅਕਤੀ ਘਰੋਂ ਵਰਗਲਾ ਕੇ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਜਾਂਚ ਬੱਸ ਸਟੈਂਡ ਚੌਂਕੀ ਦੇ ਏਐਸਆਈ ਪਵਨ ਕੁਮਾਰ ਵਲੋਂ ਕੀਤੀ ਜਾ ਰਹੀ ਸੀ। ਤਫ਼ਤੀਸ ਦੌਰਾਨ ਪਤਾ ਲੱਗਿਆ ਕਿ ਲੜਕੀੇ ਜ਼ਿਲ੍ਹਾ ਮੋਗਾ ਦੇ ਪਿੰਡ ਲੰਗਿਆਣਾ ਵਿਖੇ ਦਵਿੰਦਰ ਸਿੰਘ ਨਾਮ ਦੇ ਵਿਅਕਤੀ ਨਾਲ ਰਹਿ ਰਹੀ ਹੈ।
ਪੁਲਿਸ ਵਲੋਂ ਲੜਕੀ ਦੇ ਵਾਰਸਾਂ ਨੂੰ ਨਾਲ ਲਿਜਾ ਕੇ ਉੱਥੇ ਰੇਡ ਕੀਤੀ ਗਈ, ਜਿਸ ਦੌਰਾਨ ਲੜਕੀ ਮਨਪ੍ਰੀਤ ਕੌਰ, ਦਵਿੰਦਰ ਸਿੰਘ ਤੇ ਉਸ ਦੇ ਇਕ ਸਾਥੀ ਲਵਪ੍ਰੀਤ ਪੁਲਿਸ ਨੇ ਆਪਣੀ ਹਿਰਾਸਤ ’ਚ ਲਿਆ ਅਤੇ ਬਰਨਾਲਾ ਵਿਖੇ ਲਿਆਂਦਾ ਗਿਆ। ਜਿੱਥੇ ਪੁਲਿਸ ਵਲੋਂ ਲੜਕੀ ਦੇ ਬਿਆਨ ਦਰਜ ਕਰਵਾਏ ਗਏ ਸਨ, ਜਿਸ ਦੌਰਾਨ ਲੜਕੀ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਹੈ। ਉਨ੍ਹਾਂ ਦੱਸਿਆ ਮਾਮਲੇ ਦੇ ਤਫ਼ਤੀਸੀ ਅਫ਼ਸਰ ਵਲੋਂ ਲੜਕੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਲੜਕੀ ਵਾਰਸਾਂ ਨੂੰ ਸੌਂਪ ਦਿੱਤੀ ਅਤੇ ਉਕਤ ਦੋਵੇ ਨੌਜਵਾਨਾਂ ਨੂੰ ਛੱਡ ਦਿੱਤਾ।
ਜਦਕਿ ਦਵਿੰਦਰ ਸਿੰਘ ਦੀ ਲੁਧਿਆਣਾ ਦਿਹਾਤੀ ਦੇ ਥਾਣਾ ਸਿਧਵਾ ਵੇਟ ਪੁਲਿਸ ਨੂੰ ਕਈ ਮਾਮਲਿਆਂ ’ਚ ਤਲਾਸ ਸੀ, ਤੇ ਉਸ ਦਾ ਨਾਮ 307 ਦੇ ਮਾਮਲੇ ’ਚ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਕਤ ਸਬ ਇੰਸਪੈਕਟਰ ਬਲਜੀਤ ਸਿੰਘ ਐਸਐਚਓ ਸਿਟੀ ਤੇ ਪਵਨ ਕੁਮਾਰ ਏਐਸਆਈ ਵਲੋਂ ਦੋਵੇਂ ਵਿਅਕਤੀਆਂ ਨੂੰ 3 ਲੱਖ ਰੁਪਏ ਦੀ ਰਿਸਵਤ ਲੈ ਦੇ ਛੱਡਿਆ ਗਿਆ ਹੈ।
ਸਬ ਇੰਸਪੈਕਟਰ ਬਲਜੀਤ ਸਿੰਘ ਐਸਐਚਓ ਸਿਟੀ ਤੇ ਪਵਨ ਕੁਮਾਰ ਏਐਸਆਈ ਦੇ ਖਿਲਾਫ਼ ਐਫ਼ਆਈਆਰ ਨੰਬਰ 347 ਤਹਿਤ ਭਿ੍ਰਸ਼ਾਟਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਵਨ ਕੁਮਾਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ, ਜਿਸ ਪਾਸੋ 1 ਲੱਖ 5 ਹਜ਼ਾਰ ਬਰਾਮਦ ਹੋਇਆ ਜਦਕਿ ਬਲਜੀਤ ਸਿੰਘ ਦੀ ਗਿ੍ਰਫਤਾਰੀ ਅਜੇ ਬਾਕੀ ਹੈ।