ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਸੂਖਮ, ਲਘੂ ਤੇ ਦਰਮਿਆਨੀ ਸਨਅਤ (ਐੱਮਐੱਸਐੱਮਈ) ਨੂੰ 20 ਹਜ਼ਾਰ ਕਰੋੜ ਰੁਪੲੇ ਦਾ ਕਰਜ਼ਾ ਦੇਣ ਲਈ ਕਰਜ਼ਾ ਗਾਰੰਟੀ ਯੋਜਨਾ ਲਾਂਚ ਕੀਤੀ। ਇਸ ਯੋਜਨਾ ਤਹਿਤ 20 ਹਜ਼ਾਰ ਕਰੋੜ ਦੇ ਕਰਜ਼ੇ ਪ੍ਰਮੋਟਰਾਂ ਨੂੰ ਮੁਹੱਈਆ ਕੀਤੇ ਜਾਣਗੇ ਜੋ ਅੱਗੇ ਇਹ ਰਕਮ ਐੱਮਐੱਸਐੱਮਈ ਇਕਾਈਆਂ ’ਚ ਨਿਵੇਸ਼ ਕਰ ਸਕਣਗੇ ਜਾਂ ਹਿੱਸੇਦਾਰੀ ਪਾ ਸਕਣਗੇ।