ਐੱਫਐੱਸਡੀਐੱਲ ਕਰੇਗਾ ਅੰਡਰ-17 ਮਹਿਲਾ ਫੁਟਬਾਲ ਟੂਰਨਾਮੈਂਟ ਦੀ ਮੇਜ਼ਬਾਨੀ

ਫੁਟਬਾਲ ਸਪੋਰਟਸ ਡਿਵੇਲਪਮੈਂਟ ਲਿਮਟਡ (ਐੱਫਐੱਸਡੀਐੱਲ) ਚਾਰ ਟੀਮਾਂ ਦੇ ਨਾਲ ਮਹਿਲਾ ਅੰਡਰ-17 ਫੁਟਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੇ ਨਾਲ ਬੱਚਿਆਂ ਦੇ ਲੀਗ ਟੂਰਨਾਮੈਂਟ ਵੀ ਕਰਵਾਏਗਾ। ਐੱਫਐੱਸਡੀਐੱਲ ਦੀ ਪ੍ਰਧਾਨ ਨੀਤਾ ਅੰਬਾਨੀ ਨੇ ਅੱਜ ਇੱਥੇ ਇੰਡੀਅਨ ਸੁਪਰ ਲੀਗ ਦੇ ਕਲੱਬ ਮਾਲਕਾਂ ਨਾਲ ਮੁਲਾਕਾਤ ਤੋਂ ਬਾਅਦ ਪ੍ਰੈੱਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ ਪ੍ਰਫੁਲ ਪਟੇਲ ਵੀ ਮੌਜੂਦ ਸਨ। ਐੱਫਐੱਸਡੀਐੱਲ ਦੀ ਪ੍ਰਧਾਨ ਨੀਤਾ ਅੰਬਾਨੀ ਨੇ ਕਿਹਾ ਕਿ ਮਹਿਲਾ ਅੰਡਰ-17 ਅਤੇ ਬੱਚਿਆਂ ਦੇ ਲੀਗ ਟੂਰਨਾਮੈਂਟ ਰਾਹੀਂ ਭਾਰਤ ’ਚ ਇਸ ਖੇਡ ਨੂੰ ਹੋਰ ਲੋਕਪ੍ਰਿਅਤਾ ਮਿਲੇਗੀ। ਉਨ੍ਹਾਂ ਕਿਹਾ ਕਿ 2017 ਵਿੱਚ ਫੀਫਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਨੇ ਫੁਟਬਾਲ ਪ੍ਰਤੀ ਨੌਜਵਾਨਾਂ ਦੀ ਰੁਚੀ ਨੂੰ ਵਧਾਇਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਫੀਫਾ ਅੰਡਰ-17 ਮਹਿਲਾ ਵਿਸਵ ਕੱਪ 2020 ਇਸ ਨੂੰ ਹੋਰ ਅੱਗੇ ਲੈ ਕੇ ਜਾਵੇਗਾ। ਅੰਡਰ-17 ਮਹਿਲਾ ਟੂਰਨਾਮੈਂਟ ਇਸ ਸਾਲ ਨਵੰਬਰ ਵਿਚਾਲੇ ਹੋਵੇਗਾ ਜਿਸ ਵਿੱਚ ਵੱਖ ਵੱਖ ਫੁਟਬਾਲ ਟੀਮਾਂ ਦੇ 100 ਤੋਂ ਵੱਧ ਖਿਡਾਰੀ ਭਾਗ ਲੈਣਗੇ।

Previous articleਬੈਡਮਿੰਟਨ: ਮੈਰਾਬਾ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ
Next articleਪਾਕਿ ਲੇਖਕਾ ਤਹਿਮੀਨਾ ਅਯੂਬ ਦੀ ਖਾਲਸਾ ਕਾਲਜ ਫੇਰੀ