ਨਵੀਂ ਦਿੱਲੀ (ਸਮਾਜਵੀਕਲੀ) : ਸੀਨੀਅਰ ਕਾਂਗਰਸ ਆਗੂ ਪੀ. ਚਿਦੰਬਰਮ ਨੇ ਐੱਨਡੀਏ ਸਰਕਾਰ ਦੀਆਂ ਆਰਥਿਕ ਨੀਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਨੌਂ ਤਿਮਾਹੀਆਂ ਵਿੱਤੀ ਘਾਟੇ ਵਾਲੀਆਂ ਰਹੀਆਂ ਅਤੇ ਨਤੀਜੇ ਵਜੋਂ 2020-21 ਦਾ ਮੰਦਵਾੜਾ ਆਇਆ ਹੈ।
ਸਾਬਕਾ ਵਿੱਤ ਮੰਤਰੀ ਨੇ ਟਵੀਟ ਕੀਤਾ, ‘ਜਿਹੜੇ ਯੂਪੀਏ ਸਰਕਾਰ ਦੇ ਰਿਕਾਰਡ ਦਾ ਮਜ਼ਾਕ ਉਡਾਉਂਦੇ ਸਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਰਥਿਕ ਮਾਹਿਰ ਉਨ੍ਹਾਂ ਦੀ ਹੀ ਅਣਗਹਿਲੀ ਤੇ ਅਯੋਗਤਾ ਦਾ ਮਜ਼ਾਕ ਉਡਾ ਰਹੇ ਹਨ।’ ਉਨ੍ਹਾਂ ਕਿਹਾ ਕਿ ਯੂਪੀਏ-1 ਅਤੇ ਯੂਪੀਏ-2 ਦਾ ਕਾਰਜਕਾਲ ਭਾਰਤੀ ਆਰਥਿਕ ਵਿਕਾਸ ਦਾ ਸੁਨਹਿਰੀ ਸਮਾਂ ਸੀ।