ਅੱਪਰਾ , ਸਮਾਜ ਵੀਕਲੀ- ਅਨੂਸੁਚਿਤ ਜਾਤੀਆਂ ਤੇ ਪੱਛੜੀਆਂ ਸ੍ਰੇਣੀਆਂ ਕਰਮਚਾਰੀ ਫੈੱਡਰੇਸ਼ਨ ਪੰਜਾਬ ਵਲੋਂ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਸ੍ਰੀ ਘਣਸ਼ਿਆਮ ਥੋਰੀ ਡੀ. ਸੀ. ਜਲੰਧਰ ਨੂੰ ਇੱਕ ਮੰਗ ਪੱਤਰ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਰੌਣੀ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਸੰਬਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਵਿੰਦਰ ਸਿੰਘ ਰੌਣੀ ਤੇ ਲਖਵਿੰਦਰ ਸਿੰਘ ਸੂਬਾ ਜਨਰਲ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਉਣ ਵਾਲੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ 85ਵੀਂ ਸੰਵਿਧਾਨਿਕ ਸੋਧ ਲਾਗੂ ਕਰਨ ਦਾ ਬਹਾਨਾ ਬਣਾ ਕੇ ਨਵੇਂ ਸਿਰੇ ਤੋਂ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ, ਇਹ ਸਿਰਫ ਤੇ ਸਿਰਫ 85ਵੀਂ ਸੰਵਿਧਾਨਿਕ ਸੋਧ ਮਾਮਲੇ ਨੂੰ ਲਮਕਾਉਣ ਲਈ ਹੀ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਡਾਟਾ ਇਕੱਠਾ ਕਰਨ ਲਈ ਜੋ ਹੁਣ ਪ੍ਰਸੋਨਲ ਵਿਭਾਗ ਵਲੋਂ ਪੱਤਰ ਜਾਰੀ ਕੀਤਾ ਗਿਆ ਹੈ, ਜਿਸਦਾ ਪੰਜਾਬ ਰਾਜ ਅਨੂਸੁਚਿਤ ਜਾਤੀਆਂ ਕਮਿਸ਼ਨ ਵਲੋਂ ਨੋਟਿਸ ਲੈਂਦਿਆਂ ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਬਾਗ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦਾ ਫੈੱਡਰੇਸ਼ਨ ਸਵਾਗਤ ਕਰਦੀ ਹੈ। ਉਨਾਂ ਅੱਗੇ ਕਿਹਾ ਕਿ ਹੁਣ ਤੱਕ ਹੋ ਰਹੇ ਧੱਕੇ ਦੇ ਸੰਦਰਭ ’ਚ ਡਾਟਾ ਇਕੱਠਾ ਕਰਨ ਦਾ ਮੁੱਖ ਮਕਸਦ ਦਲਿਤ ਸਮਾਜ ਨੂੰ ਗਾਹੇ-ਬਗਾਹੇ ਗੁੰਮਰਾਹ ਕਰਕੇ ਮਾਮਲੇ ਨੂੰ ਲਮਕਾਉਣਾ ਹੈ। ਇਸ ਮੌਕੇ ਸਵਰਨਜੀਤ ਸਿੰਘ ਜਿਲਾ ਪ੍ਰਧਾਨ, ਦਵਿੰਦਰ ਭੱਟੀ ਜਨਰਲ ਸਕੱਤਰ, ਸੰਜੀਵ ਜੱਸਲ ਵਾਈਸ ਪ੍ਰਧਾਨ, ਜਤਿੰਦਰ ਕੁਮਾਰ ਉੱਪ-ਪ੍ਰਧਾਨ, ਜਗਤਾਰ ਰਾਮ ਵਾਈਸ ਪ੍ਰਧਾਨ, ਜਗਦੀਸ਼ ਸਿੰਘ ਮੁੱਖ ਸਲਾਹਕਾਰ, ਗੁਰਪ੍ਰੀਤ ਸਿੰਘ ਪ੍ਰੈੱਸ ਸਕੱਤਰ, ਅਨਿਲ ਕੁਮਾਰ ਖਜ਼ਾਨਚੀ, ਰਿੱਕੀ ਸੌਂਧੀ, ਪਵਨ ਕੁਮਾਰ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly