ਸੁਨਾਮ 23 ਮਾਰਚ : ਕਲ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਕਮ ਉਪ ਮੰਡਲ ਮੈਜਿਸਟ੍ਰੇਟ ਸੁਨਾਮ ਮਨਜੀਤ ਕੌਰ ਵੱਲੋਂ ਸਵੀਪ ਮੁਹਿੰਮ ਅਧੀਨ ਇੱਕ ਵੋਟਰ ਜਾਗਰੂਕਤਾ ਕੈਂਪ ਦਾ ਆਯੋਜਨ ਸਥਾਨਕ ਆਈ.ਟੀ.ਆਈ ਲੜਕੀਆਂ ਸੁਨਾਮ ਵਿਖੇ ਕੀਤਾ ਗਿਆ। ਜਿਸ ਵਿੱਚ ਆਈ.ਟੀ.ਆਈ ਦੀਆਂ ਸਮੂਹ ਲੜਕੀਆਂ ਨੇ ਭਾਗ ਲਿਆ
ਇਸ ਮੌਕੇ ਸਹਾਇਕ ਚੋਣਕਾਰ ਅਫ਼ਸਰ ਵੱਲੋਂ ਸਰਕਾਰ ਦੇ ਸਲੋਗਨ *”ਮੇਰਾ ਵੋਟ ਮੇਰਾ ਅਧਿਕਾਰ”* ਦੇ ਤਹਿਤ ਲੜਕੀਆਂ ਨੂੰ ਉਨ੍ਹਾਂ ਦੀ ਵੋਟ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਉਹ ਆਪਣੀ ਇੱਕ ਵੋਟ ਨਾਲ ਹੀ ਕਿਸ ਤਰ੍ਹਾਂ ਵਧੀਆ ਰਾਸ਼ਟਰ ਦਾ ਨਿਰਮਾਣ ਕਰਨ ਵਿੱਚ ਮਦਦ ਕਰ ਸਕਦੀਆਂ ਹਨ ।
ਮਨਜੀਤ ਕੌਰ ਕਿਹਾ ਕਿ 19 ਮਈ ਨੂੰ ਇਹ ਪਵਿੱਤਰ ਤਿਉਹਾਰ ਅਸੀਂ ਮਨਾਉਣ ਜਾ ਰਹੇ ਹਾਂ ਜਿਸ ਵਿੱਚ ਸਾਨੂੰ ਸਭ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਸਵੀਪ ਮੁਹਿੰਮ ਦੇ ਨੋਡਲ ਅਫਸਰ ਹਰਬੰਸ ਸਿੰਘ ਸੀਡੀਪੀਓ 2 ਅਤੇ ਪੰਕਜ ਡੋਗਰਾ ਵੱਲੋਂ ਇਸ ਮੌਕੇ ਹਸਤਾਖਰ ਮੁਹਿੰਮ ਦੇ ਅਗਲੇ ਪੜਾਅ ਬਾਰੇ ਵੀ ਜਾਣੂ ਕਰਵਾਇਆ ।
ਇਸ ਤੋਂ ਪਹਿਲਾ ਸੋਮਵਾਰ ਨੂੰ ਮਨਜੀਤ ਕੌਰ ਸਹਾਇਕ ਰਿਟਰਨਿੰਗ ਅਫਸਰ – ਕਮ – ਉਪ ਮੰਡਲ ਮਜ਼ਿਸ਼ਟ੍ਰੇਟ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸਬੋਧਨ ਕਰਦਿਆਂ ਮਨਜੀਤ ਕੌਰ ਸਹਾਇਕ ਰਿਟਰਨਿੰਗ ਅਫਸਰ – ਕਮ – ਉਪ ਮੰਡਲ ਮਜ਼ਿਸ਼ਟ੍ਰੇਟ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਾਰੀ ਹਦਾਇਤਾਂ ਦੀ ਪਾਲਣਾ ਅਤੇ ਮਾਡਲ ਕੋਡ ਆੱਫ ਕੰਡਕਟ (MCC) ਵਿੱਚ ਕਿਸੇ ਤਰ੍ਹਾਂ ਦੀ ਵੀ ਉਲੰਘਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।