ਐਸ.ਡੀ.ਐਮ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਜ਼ਰੂਰੀ ਵਸਤਾਂ ਦੀ ਵੰਡ

ਪੰਜਾਬ ਗ੍ਰਾਮੀਨ ਬੈਂਕ ਵਲੋਂ ਮਨਾਇਆ ਗਿਆ ਸਥਾਪਨਾ ਦਿਵਸ 
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਐਸ.ਡੀ.ਐਮ ਕਪੂਰਥਲਾ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਗ੍ਰਾਮੀਨ ਬੈਂਕ ਵਲੋਂ ਅੱਜ ਆਪਣਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਉਨਾਂ ਵਲੋਂ ਮੰਦਬੁੱਧੀ ਬੱਚਿਆਂ ਦੇ ਕੇਂਦਰ ਵਿਖੇ ਉਨਾਂ ਨੂੰ ਸਵੈਟਰ,ਟੋਪੀਆਂ,ਜ਼ੁਰਾਬਾਂ,ਸ਼ਾਲ,ਬੱਚਿਆਂ ਦੇ ਕਮਰਿਆਂ ਵਾਸਤੇ ਗਰਮ ਹੀਟਰ,ਖਾਣਾ ਬਣਾਉਣ ਵਾਲੇ ਚੁੱਲ੍ਹੇ ਅਤੇ ਬੱਚਿਆਂ ਦੇ ਕੱਪੜੇ ਧੋਣ ਵਾਲੀ ਮਸ਼ੀਨ ਆਦਿ ਦਿੱਤੀਆਂ ਗਈਆਂ। ਇਸ ਮੌਕੇ ਬੈਂਕ ਦੇ ਚੇਅਰਮੈਨ ਸ਼੍ਰੀ ਸੰਜੀਵ ਦੂਬੇ, ਜਰਨਲ ਮੈਨੇਜਰ ਸ਼੍ਰੀ ਮੇਹਰ ਚੰਦ ਅਤੇ ਜਰਨਲ ਮੈਨੇਜਰ ਸ਼੍ਰੀ ਵਰਿੰਦਰ ਦੁਆ, ਵੀ ਮਜੂਦ ਸਨ। ਜਿਨ੍ਹਾਂ ਦੀ ਦੇਖ ਰੇਖ ਵਿਚ ਸੈਂਟਰ ਵਾਸਤੇ ਉਪਰੋਕਤ ਸਹੂਲਤਾਂ ਉਪਲਭਧ ਕਰਵਾਈਆਂ ਗਈਆਂ |ਬੈਂਕ ਵਲੋਂ ਇਸ ਸੈਂਟਰ ਵਿਚ ਕਰਵਾਏ ਗਏ ਕੰਮ ਦੀ ਐਸ. ਡੀ. ਐਮ. ਸ਼੍ਰੀ ਬਾਜਵਾ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ । ਇਸੇ ਮੌਕੇ ਬੈਂਕ ਨੇ ਸੈਂਟਰ ਦੇ ਦਰਵਾਜੇ, ਖਿੜਕੀਆਂ, ਪਾਣੀ ਦੀ ਸਪਲਾਈ ਅਤੇ ਸੈਂਟਰ ਦੀ ਸਾਫ ਸਫਾਈ ਦਾ ਕੰਮ ਵੀ ਕੀਤਾ ।
Previous articleRajasthan: Drizzle brings respite from cold wave
Next articleਜ਼ਿਲ੍ਹਾ ਪ੍ਰਸ਼ਾਸਨ ਨੇ ਨਵੇਂ ਸਾਲ ਦੀ ਸ਼ੁਰੂਆਤ ਗੁਰਬਾਣੀ ਦਾ ਆਸਰਾ ਲੈ ਕੇ ਕੀਤੀ