ਐਸ ਡੀ ਐਮ ਵਲੋਂ ਕਰੋਨਾ ਵੈਕਸ਼ੀਨੇਸ਼ਨ ਲਈ ਤਿਆਰੀਆਂ ਦਾ ਜਾਇਜ਼ਾ

ਕਪੂਰਥਲਾ ਸਬ ਡਿਵੀਜ਼ਨ ਲਈ ਟਾਸਕ ਫੋਰਸ ਦਾ ਗਠਨ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਵੈਕਸੀਨੇਸ਼ਨ ਮੁਹਿੰਮ ਜਲਦ ਸ਼ੁਰੂ ਹੋਣ ਦੇ ਮੱਦੇਨਜ਼ਰ ਐਸ ਡੀ ਐਮ ਕਪੂਰਥਲਾ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਕਪੂਰਥਲਾ ਸਬ ਡਿਵੀਜ਼ਨ ਅੰਦਰ ਤਿਆਰੀਆਂ ਬਾਰੇ ਇਕ ਮੀਟਿੰਗ ਕੀਤੀ ਗਈ, ਜਿਸ ਦੌਰਾਨ ਵੈਕਸ਼ੀਨੇਸ਼ਨ ਲਈ ਟਾਸਕ ਫੋਰਸ ਦਾ ਵੀ ਗਠਨ ਕੀਤਾ ਗਿਆ।

ਮੀਟਿੰਗ ਦੌਰਾਨ ਸ. ਬਾਜਵਾ ਨੇ ਕਿਹਾ ਕਿ ਜਨਵਰੀ ਦੇ ਮੱਧ ਤੱਕ ਕਰੋਨਾ ਵੈਕਸ਼ੀਨੇਸਨ ਸ਼ੁਰੂ ਹੋਣ ਦੀ ਸੰਭਾਵਨਾ ਹੈ ਜਿਸ ਲਈ ਸਟਰੋਜ਼ ਚੇਨ, ਵੈਕਸੀਨੇਸ਼ਨ ਪੁਆਇੰਟਾਂ ਆਦਿ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਤੇ ਸੁਰੱਖਿਆ ਵਰਕਰਾਂ ਨੂੰ ਇਹ ਵੈਕਸੀਨ ਪਹਿਲ ਦੇ ਅਧਾਰ ’ਤੇ ਲੱਗੇਗੀ ਜਿਸ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ।

ਕਪੂਰਥਲਾ ਸਬ ਡਿਵੀਜ਼ਨ ਵਿਚ ਵੈਕਸੀਨੇਸ਼ਨ ਮੁਹਿੰਮ ਨੂੰ ਸਫਲਤਾਪੂਰਵਕ ਚਲਾਉਣ ਲਈ ਗਠਿਤ ਕੀਤੀ ਗਈ ਟਾਸਕ ਫੋਰਸ ਐਸ ਡੀ ਐਮ ਦੀ ਅਗਵਾਈ ਹੇਠ ਕੰਮ ਕਰੇਗੀ। ਇਸ ਤੋਂ ਇਲਾਵਾ ਇਸ ਵਿਚ ਡੀ. ਐਸ. ਪੀ ਕਪੂਰਥਲਾ ਤੇ ਭੁਲੱਥ, ਬੀ ਡੀ ਪੀ ਓ ਕਪੂਰਥਲਾ ਤੇ ਢਿਲਵਾਂ, ਐਸ ਐਮ ਓ ਕਪੂਰਥਲਾ , ਕਾਲਾ ਸੰਘਿਆਂ ਤੇ ਢਿਲਵਾਂ, ਸੀ ਡੀ ਪੀ ਓ ਕਪੂਰਥਲਾ, ਢਿਲਵਾਂ ਮੁੱਖ ਰੂਪ ਵਿਚ ਸ਼ਾਮਿਲ ਹਨ।

Previous articleਐਂਕਰ —ਸੁਲਤਾਨਪੁਰ ਲੋਧੀ ਦੇ ਸਰਕਾਰੀ ਹਸਪਤਾਲ ਦਾ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲਿ ਦੌਰਾ ਕੀਤਾ
Next articleਰੋਟਰੀ ਕਲੱਬ ਦੁਆਰਾ ਅਮਰਜੀਤ ਸਿੰਘ ਪੰਜਾਬੀ ਮਾਸਟਰ ਵਧੀਆ ਅਧਿਆਪਨ ਸੇਵਾਵਾਂ ਸਨਮਾਨਤ