ਆਸਟਰੇਲੀਆ ਨੂੰ ਐਸ਼ੇਜ਼ ਲੜੀ ਦੇ ਪੰਜਵੇਂ ਤੇ ਆਖਰੀ ਟੈਸਟ ਵਿੱਚ 135 ਦੌੜਾਂ ਦੀ ਸ਼ਿਕਸਤ ਦਿੰਦਿਆਂ ਟੈਸਟ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਇੰਗਲੈਂਡ ਦੀ ਟੀਮ ਜਿੱਤ ਲਈ ਮਿਲੇ 399 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੌਥੇ ਦਿਨ 263 ਦੌੜਾਂ ’ਤੇ ਢੇਰ ਹੋ ਗਈ। ਆਸਟਰੇਲੀਆ ਲਈ ਮੈਥਿਊ ਵੇਡ ਨੇ ਸਭ ਤੋਂ ਵਧ 117 ਦੌੜਾਂ ਦਾ ਯੋਗਦਾਨ ਪਾਇਆ ਜਦੋਂਕਿ ਮਿਸ਼ੇਲ ਮਾਰਸ਼ ਤੇ ਸਟੀਵ ਸਮਿੱਥ ਨੇ ਕ੍ਰਮਵਾਰ 24 ਤੇ 23 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਸਟੂਅਰਟ ਬਰੌਡ ਤੇ ਜੈਕ ਲੀਚ ਨੇ ਚਾਰ ਚਾਰ ਵਿਕਟਾਂ ਲਈਆਂ। ਦੋ ਵਿਕਟਾਂ ਜੋਅ ਰੂਟ ਦੇ ਹਿੱਸੇ ਆਈਆਂ। ਦੋਵਾਂ ਟੀਮਾਂ ਵਿਚਾਲੇ ਲੰਡਨ ਵਿੱਚ ਖੇਡਿਆ ਗਿਆ ਦੂਜਾ ਟੈਸਟ ਡਰਾਅ ਰਿਹਾ ਸੀ। ਆਸਟਰੇਲੀਆ ਨੇ ਬਰਮਿੰਘਮ ਤੇ ਮਾਨਚੈਸਟਰ ਵਿੱਚ ਖੇਡੇ ਕ੍ਰਮਵਾਰ ਪਹਿਲੇ ਤੇ ਚੌਥੇ ਟੈਸਟਾਂ ਵਿੱਚ ਜਿੱਤ ਦਰਜ ਕੀਤੀ ਸੀ ਜਦੋਂਕਿ ਲੀਡਜ਼ ਵਿੱਚ ਖੇਡਿਆ ਤੀਜਾ ਟੈਸਟ ਤੇ ਅੱਜ ਦਾ ਟੈਸਟ ਮੈਚ ਇੰਗਲੈਂਡ ਦੀ ਝੋਲੀ ਪਏ।ਇਸ ਤੋਂ ਪਹਿਲਾਂ ਇੰਗਲੈਂਡ ਦੀ ਦੂਜੀ ਪਾਰੀ 329 ਦੌੜਾਂ ’ਤੇ ਢੇਰ ਹੋ ਗਈ, ਜਿਸ ਨਾਲ ਆਸਟਰੇਲੀਆ ਨੂੰ 2001 ਮਗਰੋਂ ਪਹਿਲੀ ਵਾਰ ਦੇਸ਼ ਤੋਂ ਬਾਹਰ ਇਸ ਲੜੀ ਨੂੰ ਜਿੱਤਣ ਲਈ 399 ਦੌੜਾਂ ਦਾ ਟੀਚਾ ਮਿਲਿਆ। ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਵੱਡੇ ਟੀਚੇ ਦਾ ਦਬਾਅ ਝੱਲਣ ਵਿੱਚ ਅਸਫਲ ਰਹੇ। ਬਰੌਡ ਨੇ ਪਾਰੀ ਦੇ ਪੰਜਵੇਂ ਓਵਰ ਵਿੱਚ ਮਾਰਕਸ ਹੈਰਿਸ (ਨੌਂ ਦੌੜਾਂ) ਦੀ ਵਿਕਟ ਲੈ ਲਈ। ਖ਼ਰਾਬ ਲੈਅ ਨਾਲ ਜੂਝ ਰਿਹਾ ਡੇਵਿਡ ਵਾਰਨਰ (11 ਦੌੜਾਂ) ਇੱਕ ਵੀ ਵੱਡੀ ਪਾਰੀ ਖੇਡਣ ਵਿੱਚ ਅਸਫਲ ਰਿਹਾ। ਬਰੌਡ ਨੇ ਆਪਣੇ ਅਗਲੇ ਓਵਰ ਵਿੱਚ ਵਾਰਨਰ ਨੂੰ ਝਟਕਾ ਦਿੱਤਾ। ਗੇਂਦ ਨਾਲ ਛੇੜਛਾੜ ਦਾ ਦੋਸ਼ੀ ਠਹਿਰਾਏ ਜਾਣ ਮਗਰੋਂ ਇੱਕ ਸਾਲ ਮੁਅੱਤਲੀ ਝੱਲ ਕੇ ਵਾਪਸੀ ਕਰਨ ਵਾਲਾ ਵਾਰਨਰ ਪੂਰੀ ਲੜੀ ਦੌਰਾਨ ਲੈਅ ਵਿੱਚ ਨਹੀਂ ਦਿਸਿਆ ਅਤੇ ਬਰੌਡ ਦੀਆਂ ਗੇਂਦਾਂ ਖੇਡਣ ਵਿੱਚ ਉਸ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਉਸ ਨੇ ਲੜੀ ਦੀਆਂ ਦਸ ਪਾਰੀਆਂ ਵਿੱਚ ਸਿਰਫ਼ 95 ਦੌੜਾਂ ਬਣਾਈਆਂ ਹਨ ਅਤੇ ਇਸ ਦੌਰਾਨ ਉਹ ਸੱਤ ਵਾਰ ਬਰੌਡ ਦਾ ਸ਼ਿਕਾਰ ਬਣਿਆ। ਪਾਰੀ ਦੇ ਸੱਤਵੇਂ ਓਵਰ ਵਿੱਚ 29 ਦੌੜਾਂ ’ਤੇ ਦੋ ਵਿਕਟਾਂ ਗੁਆਉਣ ਮਗਰੋਂ ਲੈਅ ਵਿੱਚ ਚੱਲ ਰਹੇ ਮਾਰਨਸ ਲਾਬੂਸ਼ੇਨ (14 ਦੌੜਾਂ) ਅਤੇ ਸਾਬਕਾ ਕਪਤਾਨ ਸਟੀਵ ਸਮਿਥ (23 ਦੌੜਾਂ) ਨੇ ਸਕੋਰ ਨੂੰ 50 ਦੌੜਾਂ ਤੋਂ ਟਪਾਇਆ। ਜਦੋਂ ਦੋਵਾਂ ਬੱਲੇਬਾਜ਼ਾਂ ਦੇ ਕ੍ਰੀਜ਼ ’ਤੇ ਟਿਕਣ ਦੀ ਉਮੀਦ ਪ੍ਰਗਟਾਈ ਜਾ ਰਹੀ ਸੀ ਤਾਂ ਸਪਿੰਨਰ ਨਾਥਨ ਲਿਓਨ ਦੀ ਗੇਂਦ ’ਤੇ ਲਾਬੂਸ਼ੇਨ ਆਊਟ ਹੋ ਗਿਆ। ਇਸ ਮਗਰੋਂ ਸਮਿੱਥ ਵੀ ਬਰੌਡ ਦਾ ਤੀਜਾ ਸ਼ਿਕਾਰ ਬਣਿਆ। ਜੇਕਰ ਇੰਗਲੈਂਡ ਇਸ ਮੈਚ ਨੂੰ ਜਿੱਤ ਕੇ ਲੜੀ 2-2 ਨਾਲ ਬਰਾਬਰ ਕਰ ਵੀ ਲਵੇਗਾ ਤਾਂ ਵੀ ਐਸ਼ੇਜ਼ ਟਰਾਫ਼ੀ ਆਸਟਰੇਲੀਆ ਕੋਲ ਹੀ ਰਹੇਗੀ।
Sports ਐਸ਼ੇਜ਼ ਲੜੀ 2-2 ਨਾਲ ਬਰਾਬਰ; ਆਖਰੀ ਟੈਸਟ ’ਚ ਇੰਗਲੈਂਡ ਜੇਤੂ