ਐਲਗਾਰ ਕੇਸ ’ਚ ਸੁਧਾ ਭਾਰਦਵਾਜ ਦੀ ਜ਼ਮਾਨਤ ਅਰਜ਼ੀ ਰੱਦ

ਮੁੰਬਈ (ਸਮਾਜ ਵੀਕਲੀ) :ਐਲਗਾਰ ਪ੍ਰੀਸ਼ਦ-ਭੀਮਾ ਕੋਰੇਗਾਓਂ ਕੇਸ ਦੀ ਮੁਲਜ਼ਮ ਵਕੀਲ ਤੇ ਕਾਰਕੁਨ ਸੁਧਾ ਭਾਰਦਵਾਜ ਨੂੰ ਜ਼ਮਾਨਤ ਦੇਣ ਤੋਂ ਬੰਬੇ ਹਾਈ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਇਸ ਕੇਸ ਦੀ ਜਾਂਚ ਐਨਆਈਏ ਵੱਲੋਂ ਕੀਤੀ ਜਾ ਰਹੀ ਹੈ। ਭਾਰਦਵਾਜ ਨੇ ਇਸੇ ਸਾਲ ਜੂਨ ਵਿਚ ਇਕ ਅਪੀਲ ਦਾਇਰ ਕੀਤੀ ਸੀ। ਇਸ ਵਿਚ ਉਸ ਨੇ ਵਿਸ਼ੇਸ਼ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਸੁਧਾ ਨੇ ਖ਼ਰਾਬ ਸਿਹਤ ਦੇ ਅਧਾਰ ’ਤੇ ਜ਼ਮਾਨਤ ਮੰਗੀ ਸੀ ਜਿਸ ਨੂੰ ਵਿਸ਼ੇਸ਼ ਅਦਾਲਤ ਨੇ ਖ਼ਾਰਜ ਕਰ ਦਿੱਤਾ ਸੀ। ਭਾਰਦਵਾਜ (58) ਨੇ ਹਾਈ ਕੋਰਟ ਪਹੁੰਚ ਕਰ ਕੇ ਸ਼ੂਗਰ ਅਤੇ ਤਣਾਅ ਦਾ ਹਵਾਲਾ ਦੇ ਕੇ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ।

Previous articleਸੀਬੀਆਈ ਵੱਲੋਂ ਰੀਆ ਤੋਂ 10 ਘੰਟੇ ਤੱਕ ਪੁੱਛ-ਪੜਤਾਲ
Next articleਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਵੱਲੋਂ ਅਸਤੀਫ਼ਾ