ਸ਼ਾਮਚੁਰਾਸੀ, 3 ਜੁਲਾਈ (ਚੁੰਬਰ) (ਸਮਾਜਵੀਕਲੀ)– ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਕੋਆਰਡੀਨੇਡਰ ਰਕੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ ਹੇਠ ਇਕ ਸੰਖੇਪ ਯੋਗਾ ਪ੍ਰੋਗਰਾਮ ਸ਼੍ਰੀ ਗੁਰੂ ਰਵਿਦਾਸ ਕਲੱਬ ਧਾਰੀਵਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਯੋਗ ਅਧਿਆਪਕਾਂ ਨੇ ਆਧੁਨਿਕ ਸਮੇਂ ਦੌਰਾਨ ਯੋਗਾ ਕਰਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਇਸ ਦੇ ਵੱਖ ਵੱਖ ਆਸਨਾ ਨਾਲ ਕਈ ਤਰ•ਾਂ ਦੀਆਂ ਸਰੀਰਕ ਬਿਮਾਰੀਆਂ ਨੂੰ ਜੜ•ੋ ਖਤਮ ਕਰਨ ਲਈ ਵੀ ਭਰਪੂਰ ਜਾਣਕਾਰੀ ਦਿੱਤੀ।
ਇਸ ਮੌਕੇ ਕਲੱਬ ਪ੍ਰਧਾਨ ਸੁਰਿੰਦਰ ਨੇ ਯੋਗਾ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਅਜਿਹੇ ਸਾਰਥਿਕ ਕੈਂਪ ਆਉਣ ਵਾਲੇ ਸਮੇਂ ਵਿਚ ਲਗਾਉਣ ਲਈ ਕਿਹਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼ੀਤਲ ਸਿੰਘ, ਦੀਪਕ ਕਲੋਤਾ, ਕਰਨ ਕਲੋਤਾ, ਰੋਹਿਤ, ਹਰਪ੍ਰੀਤ, ਦਿਨੇਸ਼, ਸੋਨੂੰ ਅਤੇ ਅੰਮ੍ਰਿਤ, ਰਾਜ ਕੁਮਾਰ ਸਮੇਤ ਕਈ ਹੋਰ ਹਾਜ਼ਰ ਸਨ।