(ਸਮਾਜ ਵੀਕਲੀ)
ਅਸੀ ਦੀਵੇ ਰੋਜ਼ ਬਾਲਕੇ ਬਨੇਰੇ ਉੱਤੇ ਰੱਖਾਂਗੇ
ਆਵੇਂਗਾ ਕਦੀ ਤਾਂ ਆਸ ਤੇਰੇ ਉੱਤੇ ਰੱਖਾਂਗੇ
ਤੂੰ ਆਵੀਂ ਜਦੋ ਮਰਜ਼ੀ
ਮਿਲਾਂਗੇ ਉਹਨਾਂ ਰਾਹਾਂ ਵਿੱਚ
ਛੱਡ ਕੇ ਗਿਆ ਸੀ ਜਿਹੜੀ ਥਾਂ ਸੱਜਣਾ
ਐਨੇ ਨਹੀ ਸੁਦਾਈ ਤੇਰਾ ਛੱਡ ਦੇਈਏ ਦਰ
ਅਸੀ ਜਿੰਦ ਲਿਖਵਾਈ ਏ ਤੇਰੇ ਨਾਂ ਸੱਜਣਾ
ਦੱਸ ਕਿਵੇਂ ਤੇਰੇ ਭੁੱਲੀਏ ਅਹਿਸਾਨ ਸੋਹਣਿਆ
ਸਾਨੂੰ ਵੱਖਰੀ ਹੀ ਦਿੱਤੀ ਪਹਿਚਾਨ ਸੋਹਣਿਆ
ਬੇਰਾਂ ਵੱਟੇ ਇੱਥੇ ਸਾਨੂੰ ਪੁੱਛਦਾ ਨਾ ਕੋਈ
ਜੇ ਨਾ ਸਾਡੀ ਫੜਦਾ ਤੂੰ ਬਾਂਹ ਸੱਜਣਾ
ਐਨੇ ਨਹੀ ਸੁਦਾਈ ———————
ਜਿਹੜਾ ਸਾਡੇ ਰਗਾਂ ਵਿੱਚ ਖੂਨ ਦੌੜਦਾ
ਤੇਰੇ ਹੀ ਇਸ਼ਕ ਦਾ ਜਨੂੰਨ ਦੌੜਦਾ
ਦਿਲ ਚ ਧੜਕਦਾ ਤੇ ਸਾਹਾਂ ਵਿੱਚ ਵੱਸੇ
ਤੂੰਹੀ ਸਾਡਾ ਬਾਪ ਤੂੰਹੀ ਮਾਂ ਸੱਜਣਾ
ਐਨੇ ਨਹੀ ਸੁਦਾਈ—————–
ਤੇਰੇ ਦੱਸੇ ਰਸਤੇ ਤੇ ਰਹੀਏ ਚੱਲਦੇ
ਭਾਵੇਂ ਤੂੰ ਸੁਨੇਹਾ ਪੌਣਾ ਹੱਥੀਂ ਘੱਲਦੇ
ਪੂਰਾ ਸਾਨੂੰ ਤੇਰੇ ਉੱਤੇ ਦ੍ਰਿੜ ਵਿਸ਼ਵਾਸ
ਕਾਅਬੇ ਵਾਂਗੂੰ ਪੂਜਦੇ ਹਾਂ ਤਾਂ ਸੱਜਣਾ
ਐਨੇ ਨਹੀ ਸੁਦਾਈ—————
ਲੱਭਣਾ ਨਹੀ ਤੇਰੇ ਜਿਹਾ ਯਾਰ ਕਿਧਰੇ
ਤੇਰੇ ਜੈਸਾ ਮਿਲਣਾ ਨਾ ਪਿਆਰ ਕਿਧਰੇ
‘ਮੀਤ’ ਅਸੀ ਮੰਗਦੇ ਦੁਆਵਾਂ ਝੋਲੀ ਅੱਡ
ਰਹੀਏ ਮਾਣਦੇ ਹਮੇਸ਼ਾ ਠੰਡੀ ਛਾਂ ਸੱਜਣਾ
ਐਨੇ ਨਹੀ ਸੁਦਾਈ ਤੇਰਾ ਛੱਡ ਦੇਈਏ ਦਰ
ਅਸੀ ਜਿੰਦ ਲਿਖਵਾਈ ਏ ਤੇਰੇ ਨਾਂ ਸੱਜਣਾ
ਸੁਖਚੈਨ ਸਿੰਘ ਚੰਦ ਨਵਾਂ
9914973873
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly