ਕੋਲਕਾਤਾ– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਰੋਸ ਪ੍ਰਦਰਸ਼ਨਾਂ ਦੀ ਹਮਾਇਤ ਕਰਦੇ ਹਨ ਪਰ ਇਸ ਲਈ ਦਿੱਤੇ ਬੰਦ ਦੇ ਕਿਸੇ ਸੱਦੇ ਦਾ ਸਮਰਥਨ ਨਹੀਂ ਕਰਦੇ। ਖੱਬੇ ਪੱਖੀ ਪਾਰਟੀਆਂ ਨੇ ਅੱਠ ਜਨਵਰੀ ਨੂੰ ਦੇਸ਼ ਪੱਧਰੀ ਬੰਦ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਪਹਿਲੀ ਜਨਵਰੀ ਤੋਂ ਐਕਟ, ਐੱਨਪੀਆਰ ਤੇ ਐੱਨਆਰਸੀ ਖ਼ਿਲਾਫ਼ ਸੱਤ ਦਿਨਾ ਰੋਸ ਮੁਜ਼ਾਹਰਿਆਂ ਦਾ ਐਲਾਨ ਵੀ ਕੀਤਾ ਗਿਆ ਸੀ। ਦੱਖਣੀ 24 ਪਰਗਨਾ ਜ਼ਿਲ੍ਹੇ ਵਿਚ ਬੈਨਰਜੀ ਨੇ ਕਿਹਾ ਕਿ ਬੰਦ ਨਾਲ ਲੋਕਾਂ ਨੂੰ ਮੁਸ਼ਕਲ ਹੋਵੇਗੀ ਤੇ ਆਰਥਿਕ ਨੁਕਸਾਨ ਹੋਵੇਗਾ, ਉਹ ਇਸ ਦਾ ਬਿਲਕੁਲ ਸਮਰਥਨ ਨਹੀਂ ਕਰਦੀ। ਖੱਬੇ ਪੱਖੀ ਆਗੂਆਂ ਨੇ ਸੋਧ ਐਕਟ ਖ਼ਿਲਾਫ਼ ਰੋਸ ਪ੍ਰਗਟਾ ਰਹੀਆਂ ਸਾਰੀਆਂ ਸਿਆਸੀ ਧਿਰਾਂ ਤੋਂ ਬੰਦ ਲਈ ਸਮਰਥਨ ਮੰਗਿਆ ਸੀ। ਬੈਨਰਜੀ ਨੇ ਪ੍ਰਸ਼ਾਸਨ ਨੂੰ 8 ਜਨਵਰੀ ਨੂੰ ਜਨਜੀਵਨ ਆਮ ਵਾਂਗ ਰੱਖਣ ਲਈ ਪੁਖ਼ਤਾ ਪ੍ਰਬੰਧ ਕਰਨ ਲਈ ਕਿਹਾ ਹੈ।
INDIA ਐਕਟ ਖ਼ਿਲਾਫ਼ ਰੋਸ ਨੂੰ ਸਮਰਥਨ ਪਰ ਬੰਦ ਦੇ ਸੱਦੇ ਨੂੰ ਨਹੀਂ: ਮਮਤਾ