ਐਂਟੀ ਕੋਰੋਨਾ ਟਾਸਕ ਫੋਰਸ ਜ਼ਿਲ੍ਹਾ ਜਲੰਧਰ ਨੇ ਪੌਦੇ ਲਗਾਏ

ਫੋਟੋ :- ਟਾਸਕ ਫੋਰਸ ਦੇ ਮੈਂਬਰ ਲਾਇਨ ਅਸ਼ੋਕ ਸੰਧੂ, ਬਬਿਤਾ ਸੰਧੂ, ਰਵੀ ਥਾਪਰ, ਦਿਨਕਰ ਸੰਧੂ, ਸੋਨੂੰ ਬਹਾਦਰਪੁਰੀ ਆਪਣੇ ਸਾਥੀਆਂ ਨਾਲ ਆਂਵਲੇ ਦਾ ਬੂਟਾ ਲਗਾਉਂਦੇ ਹੋਏ।

ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਵਾਤਾਵਰਣ ਨੂੰ ਸ਼ੁੱਧ ਰੱਖਣਾ ਅੱਜ ਸਮੇਂ ਦੀ ਪ੍ਰਮੁੱਖ ਲੋੜ ਹੈ। ਇਨਸਾਨਾਂ ਅਤੇ ਦਰੱਖਤਾਂ ਦਾ ਆਪਸ ਵਿੱਚ ਨਹੁੰ ਮਾਸ ਦਾ ਨਾਤਾ ਹੈ।। ਇਸ ਨਾਤੇ ਨੂੰ ਮਜ਼ਬੂਤ ਬਣਾਈ ਰੱਖਣਾ ਹਰ ਇਨਸਾਨ ਦਾ ਪਹਿਲਾ ਫਰਜ਼ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਐਂਟੀ ਕੋਰੋਨਾ ਟਾਸਕ ਫੋਰਸ ਦੇ ਜ਼ਿਲ੍ਹਾ ਇੰਚਾਰਜ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਆਪਣੀ ਧਰਮ ਪਤਨੀ ਲਾਇਨ ਬਬਿਤਾ ਸੰਧੂ ਅਤੇ ਪ੍ਰਧਾਨ ਰਵੀ ਥਾਪਰ ਨੇ ਆਪਣੀ ਟੀਮ ਨਾਲ ਮਿਲਕੇ ਨੂਰਮਹਿਲ-ਜੰਡਿਆਲਾ ਰੋਡ ਤੇ ਵੱਖ-ਵੱਖ ਕਿਸਮ ਜਿਵੇਂ ਬਨਾਰਸੀ ਆਂਵਲਾ, ਅੰਬ, ਨਿੰਮ, ਜਾਮੁਣ ਆਦਿ ਦੇ ਬੂਟੇ ਲਗਾਏ।

ਇਸ ਨੇਕ ਕਾਰਜ ਮੌਕੇ ਟਾਸਕ ਫੋਰਸ ਦੇ ਲਾਲ ਚੰਦ ਸਪੋਕਸ ਪਰਸਨ, ਜਨਰਲ ਸਕੱਤਰ ਦਿਨਕਰ ਸੰਧੂ, ਮੀਡੀਆ ਇੰਚਾਰਜ ਸੋਨੂੰ ਬਹਾਦਰਪੁਰੀ, ਸਕੱਤਰ ਰਮਨ ਕੁਮਾਰ ਮਾਹੀ, ਮੈਂਬਰ ਸੁਖਵਿੰਦਰ ਫਰਵਾਲਾ ਨੇ ਵਿਸ਼ੇਸ਼ ਤੌਰ ਤੇ ਹਾਜ਼ਿਰ ਹੁੰਦਿਆਂ ਪ੍ਰਣ ਲਿਆ ਕਿ ਲਗਾਏ ਹੋਏ ਬੂਟਿਆਂ ਦੀ ਤਨ ਦੇਹੀ ਨਾਲ ਸਾਂਭ-ਸੰਭਾਲ ਕੀਤੀ ਜਾਵੇਗੀ।

Previous articleਆਖਰ ਪਹੁੰਚ ਹੀ ਗਏ ਕੈਪਟਨ ਦੇ ਸਮਾਰਟਫੋਨ, ਮਨਪ੍ਰੀਤ ਵੱਲੋਂ ਜਲਦ ਵੰਡਣ ਦਾ ਦਾਅਵਾ
Next article‘ਰਾਫੇਲ’ ਨੂੰ ਭਾਰਤ ਲੈ ਕੇ ਆਉਣ ਵਾਲੇ ਇਸ ਪੰਜਾਬੀ ਪਾਇਲਟ ਦੇ ਪਿੰਡ ‘ਚ ਖ਼ੁਸ਼ੀ ਦਾ ਮਾਹੌਲ