ਨਕੋਦਰ (ਨੀਰਜ ਵਰਮ) – ਨੀਮਾਂ ਨਕੋਦਰ ਵੱਲੋਂ ਹੋਟਲ ਕੋਟੀਨੈਂਟ ਨਕੋਦਰ ਚ ਸੀ. ਐਮ. ਈ ਦਾ ਆਯੋਜਨ ਕੀਤਾ ਗਿਆ। ਸ਼ੁਰੂ ਚ ਡਾ. ਵੀਨਾ ਗੂੰਬਰ ਤੇ ਡਾ. ਸ਼ਵੇਤਾ ਗਾਬਾ ਵੱਲੋਂ ਆਏ ਹੋਏ ਡਾਕਟਰਾਂ ਦਾ ਸਵਾਗਤ ਕੀਤਾ ਗਿਆ। ਨੀਮਾ ਨਕੋਦਰ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਚੀਮਾਂ ਗੋਲਡ ਮੈਡਲਸਿਟ ਨੇ ਅੱਜ ਕੱਲ• ਐਂਟੀਬਾਇਉਟਿਕਸ ਦਵਾਈਆਂ ਦੇ ਘੱਟ ਰਹੇ ਅਸਰ ਬਾਰੇ (ਐਂਟੀਬਾਇਉਟਿਕਸ ਰਜੀਸਟੈਂਸ) ਤੇ ਵੱਖ ਵੱਖ ਡਾਕਟਰਾਂ ਵੱਲੋਂ ਕੀਤੇ ਸਵਾਲਾਂ ਦਾ ਵਿਸਥਾਰਪੂਰਵਕ ਜਵਾਬ ਦਿੱਤਾ। ਉਹਨਾਂ ਕਿਹਾ ਕਿ ਮੌਤ ਦਾ ਮੁੱਖ ਕਾਰਨ ਹਾਰਟ ਅਟੈਕ, ਬਰੇਨ ਸਟਰੋਕ, ਕੈਂਸਰ ਹਨ ਜਿਸ ਤਰਾਂ ਐਂਂਟੀਬਾਇਉਟਿਕ ਦਵਾਈਆਂ ਦਾ ਅਸਰ ਲੋਕਾਂ ਚ ਘੱਟ ਰਨ ਰਿਹਾ ਹੈ ਉਸ ਨਾਲ 2050 ਤੱਕ ਮੌਤਾਂ ਦਾ ਮੁੱਖ ਕਾਰਨ ਐਂਟੀਬਾਇਉਟਿਕਸ ਰਜੀਸਟੈਂਸ ਹੋਵੇਗਾ।ਮੀਟਿੰਗ ਦੇ ਅੰਤ ਚ . ਡਾ. ਸੰਧੂ, ਡਾ. ਵੀਨਾ ਗੂੰਬਰ, ਡਾ. ਨਵਨੀਤ ਮਹਾਜਨ ਆਦਿ ਨੇ ਡਾ. ਅਮਰਜੀਤ ਸਿੰਘ ਚੀਮਾਂ ਨੂੰ ਸਨਮਾਨ ਚਿੰਨ• ਦੇ ਕੇ ਸਨਮਾਨਤ ਕੀਤਾ ।
ਮੀਟਿੰਗ ਚ ਡਾ. ਜੇ ਕੇ ਮਹਾਜਨ, ਡਾ. ਨਵਨੀਤ ਮਹਾਜਨ, ਡਾ. ਗੂੰਬਰ, ਡਾ. ਸ਼ਵੇਤਾ ਗਾਬਾ, ਡਾ. ਸੰਦੀਪ ਤਿਵਾੜੀ, ਡਾ. ਮਨਦੀਪ ਸਿੰਘ, ਡਾ. ਨਵਜੋਤ ਸਿੰਘ ਬਲ, ਡਾ. ਕਮਲ ਗੜਵਾਲ, ਡਾ. ਗੌਰਵ, ਡਾ. ਖੇੜਾ, ਡਾ. ਧੀਰਜ ,ਡਾ. ਸੰਧੂ ,ਡਾ. ਵਿਕਾਸ ਮਹਿਤਾ. ਡਾ.ਆਰ. ਪੀ. ਐਸ ਚਾਵਲਾ ਤੇ ਡਾ. ਨਵਨੀਤ ਨਟਿਆਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।