ਏਬੀਵੀਪੀ ਤੇ ਭਗਤ ਸਿੰਘ ਛਾਤਰ ਮੰਚ ਦੇ ਸਮਰਥਕਾਂ ’ਚ ਝੜਪ

ਗਾਜ਼ੀਪੁਰ (ਗਾਜ਼ੀਆਬਾਦ) (ਸਮਾਜ ਵੀਕਲੀ) : ਮਹਿਲਾ ਦਿਵਸ ਨੂੰ ਸਮਰਪਿਤ ਦਿੱਲੀ ਯੂਨੀਵਰਸਿਟੀ ਦੇ ਆਰਟਸ ਫੈਕਲਟੀ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਅੱਜ ਭਗਤ ਸਿੰਘ ਛਾਤਰ ਮੰਚ (ਬੀਐੱਸਸੀਐੱਮ) ਅਤੇ ਏਬੀਵੀਪੀ ਦੇ ਸਮਰਥਕਾਂ ਵਿਚਾਲੇ ਝਗੜਾ ਹੋ ਗਿਆ। ਮੰਚ ਵੱਲੋਂ ਦਲਿਤ ਅਤੇ ਮਜ਼ਦੂਰ ਔਰਤਾਂ ਦੀ ਦੁਰਦਸ਼ਾ ਬਾਰੇ ਸੈਮੀਨਾਰ ਕਰਵਾਇਆ ਜਾ ਰਿਹਾ ਸੀ। ਇਸ ਵਿੱਚ ਦਲਿਤ ਕਾਰਕੁਨ ਨੌਦੀਪ ਕੌਰ, ਉਸ ਦੀ ਭੈਣ ਰਾਜਬੀਰ ਕੌਰ ਅਤੇ ਗੁਰਮੰਡੀ ਅਤੇ ਬੁਟਾਣਾ ਕੇਸ ਅਤੇ ਬਲਾਤਕਾਰ ਪੀੜਤਾਂ ਦੇ ਕਈ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਸੀ।

ਨੌਦੀਪ ਦੇ ਬੋਲਣ ਤੋਂ ਪਹਿਲਾਂ ਡੁਸੂ ਦੀ ਜੁਆਇੰਟ ਸਕੱਤਰ ਸ਼ਿਵਾਂਗੀ ਖਰਵਾਲ ਦੀ ਅਗਵਾਈ ਵਿੱਚ ਏਬੀਵੀਪੀ ਸਮਰਥਕਾਂ ਨੇ ਉਨ੍ਹਾਂ ਦਾ ਪ੍ਰੋਗਰਾਮ ਰੋਕ ਦਿੱਤਾ। ਕੁੱਝ ਸਮਾਂ ਬਹਿਸ ਮਗਰੋਂ ਝਗੜਾ ਸ਼ੁਰੂ ਹੋ ਗਿਆ ਅਤੇ ਨੌਦੀਪ ਕੌਰ ਨਾਲ ਕਥਿਤ ਖਿੱਚ-ਧੂਹ ਕੀਤੀ ਗਈ। ਇਸ ਮੌਕੇ ਮੌਜੂਦ ਕਿਸਾਨ ਮੋਰਚਾ ਲੀਗਲ ਸੈੱਲ ਦੇ ਮੈਂਬਰ ਵਾਸੂ ਕੁਕਰੇਜਾ ਦੇ ਵੀ ਸੱਟਾਂ ਲੱਗੀਆਂ। ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਝਗੜੇ ਦੀ ਸ਼ੁਰੂਆਤ ਕਰਨ ਦੇ ਦੋਸ਼ ਲਾਏ। ਪੁਲੀਸ ਨੇ ਦੋਵਾਂ ਧਿਰਾਂ ਦੇ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ।

Previous articleਤ੍ਰਿਣਮੂਲ ਕਾਂਗਰਸ ਨੂੰ ਝਟਕਾ: ਪੰਜ ਵਿਧਾਇਕ ਭਾਜਪਾ ’ਚ ਸ਼ਾਮਲ
Next articleਸਿੰਧੀਆ ਭਾਜਪਾ ਦੀ ਪਿਛਲੀ ਕਤਾਰ ਵਿੱਚ ਬੈਠਾ ਹੈ: ਰਾਹੁਲ